ਇੰਜੀ. ਰਖੇਜਾ ਬਣੇ ਨਵੇਂ ਜ਼ਿਲ੍ਹਾ ਪ੍ਰਧਾਨ
ਜਲੰਧਰ ਨੂੰ ਮਿਲਿਆ ਨਵਾਂ ਜ਼ਿਲ੍ਹਾ ਪ੍ਰਧਾਨ, ਇੰਜੀ. ਚੰਦਨ ਰਖੇਜਾ ਦੇ ਨਾਮ 'ਤੇ ਲੱਗੀ ਮੋਹਰ
Publish Date: Wed, 13 May 2026 07:57 PM (IST)
Updated Date: Wed, 13 May 2026 08:00 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਮਨੁੱਖੀ ਅਧਿਕਾਰ ਪ੍ਰੀਸ਼ਦ ਵੱਲੋਂ ਜਲੰਧਰ ’ਚ ਇਕ ਵਿਸ਼ੇਸ਼ ਮੀਟਿੰਗ ਸੰਗਠਨ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਕਈ ਪੁਰਾਣੇ ਅਹੁਦੇਦਾਰਾਂ ਨੂੰ ਤਰੱਕੀ ਦਿੱਤੀ ਗਈ ਜਦਕਿ ਕਈ ਨਵੇਂ ਸਾਥੀਆਂ ਨੂੰ ਸੰਗਠਨ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸੇ ਤਹਿਤ ਸਭ ਤੋਂ ਮਹੱਤਵਪੂਰਨ ਨਿਯੁਕਤੀ ਇੰਜੀ. ਚੰਦਨ ਰਖੇਜਾ ਨੂੰ ਸੰਗਠਨ ਪ੍ਰਤੀ ਉਨ੍ਹਾਂ ਦੇ ਸਮਰਪਣ, ਸਰਗਰਮ ਕਾਰਜਸ਼ੈਲੀ ਤੇ ਨਿਰੰਤਰ ਯੋਗਦਾਨ ਨੂੰ ਦੇਖਦਿਆਂ ਹੋਇਆਂ ਤਰੱਕੀ ਦਿੰਦਿਆਂ ਉਨ੍ਹਾਂ ਨੂੰ ਮਹਾ ਮੰਤਰੀ ਦੇ ਅਹੁਦੇ ਤੋਂ ਜਲੰਧਰ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਆਰਤੀ ਰਾਜਪੂਤ ਨੇ ਚੰਦਨ ਰਖੇਜਾ ਨੂੰ ਇਸੇ ਤਰ੍ਹਾਂ ਸੰਗਠਨ ਤੇ ਲੋਕਾਂ ਦੀ ਭਲਾਈ ਲਈ ਨਿਰੰਤਰ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਸਭ ਨੇ ਮਿਲ ਕੇ ਸੰਗਠਨ ਪ੍ਰਤੀ ਪੂਰੇ ਸਮਰਪਣ ਭਾਵ ਨਾਲ ਕੰਮ ਕਰਨ ਦਾ ਸੰਕਲਪ ਲਿਆ ਤੇ ਆਉਣ ਵਾਲੇ ਦਿਨਾਂ ’ਚ ਹੋਣ ਵਾਲੀ ਪੰਜਾਬ ਮੀਟਿੰਗ ਦੀਆਂ ਤਿਆਰੀਆਂ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਚੰਦਨ ਰਖੇਜਾ ਨੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਸੰਗਠਨ ਦੇ ਵਿਸਥਾਰ ਅਤੇ ਮਜ਼ਬੂਤੀ ਲਈ ਹਰ ਸੰਭਵ ਯੋਗਦਾਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦਾ ਧੰਨਵਾਦ ਪ੍ਰਗਟਾਇਆ।