ਜਲੰਧਰ ਫਲੈਕਸ ਪ੍ਰਿੰਟਿੰਗ ਐਸੋਸੀਏਸ਼ਨ ਬਣੀ
ਜਲੰਧਰ ਫਲੈਕਸ ਪ੍ਰਿੰਟਿੰਗ ਐਸੋਸੀਏਸ਼ਨ ਦਾ ਹੋਇਆ ਗਠਨ
Publish Date: Thu, 14 May 2026 07:58 PM (IST)
Updated Date: Thu, 14 May 2026 08:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਦਿੱਤਿਆ ਗੁਪਤਾ ਦੀ ਅਗਵਾਈ ’ਚ ਫਲੈਕਸ ਪ੍ਰਿੰਟਿੰਗ ਦੇ ਦੁਕਾਨਦਾਰਾਂ ਵਲੋਂ ਸ਼ਹਿਰ ਵਿੱਚ ਪਹਿਲੀ ਵਾਰ ਜਲੰਧਰ ਫਲੈਕਸ ਪ੍ਰਿੰਟਿੰਗ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਰਵਿੰਦਰ ਸਿੰਘ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸ਼ਕਤੀ ਕੋਹਲੀ ਨੂੰ ਉਪ ਪ੍ਰਧਾਨ ਤੇ ਐੱਸਕੇ ਪਾਂਡੇ ਨੂੰ ਜਨਰਲ ਸਕੱਤਰ, ਜੁਆਇੰਟ ਸਕੱਤਰ ਮੁਨੀਸ਼ ਕੁਮਾਰ ਤੇ ਨਰੇਸ਼ ਕੁਮਾਰ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਦੇ ਨਾਲ ਹੀ ਸਾਰੇ ਅਹੁਦੇਦਾਰਾਂ ਵਲੋਂ 6 ਕਾਰਜਕਾਰੀ ਮੈਂਬਰਾਂ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਸਚਿਨ ਕੋਹਲੀ, ਅਮਰਦੀਪ ਸਿੰਘ, ਵਿਜੈ ਕੁਮਾਰ ਹਿਤੇਸ਼ ਗੁਲਾਟੀ, ਨਵਦੀਪ ਸਿੰਘ ਅਤੇ ਭਾਰਤ ਚੋਪੜਾ ਸ਼ਾਮਲ ਹਨ।