ਗਰਮੀ ਵੱਧਣ ਨਾਲ ਚਾਰ ਦਿਨਾਂ ’ਚ ਜਲੰਧਰ ਸਰਕਲ ਦੀ ਬਿਜਲੀ ਖਪਤ 50 ਮੈਗਾਵਾਟ ਵਧੀ

ਰੱਖ-ਰਖਾਅ ਕਾਰਨ ਅਗਲੇ ਪੰਜ ਦਿਨਾਂ ’ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ 8 ਤੋਂ 10 ਘੰਟੇ ਬਿਜਲੀ ਰਹੇਗੀ ਬੰਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਚਾਰ ਦਿਨਾਂ ’ਚ ਗਰਮੀ ਵਧਣ ਨਾਲ ਏਸੀ, ਕੂਲਰ ਤੇ ਫ੍ਰਿਜ ਦੀ ਵੱਧ ਵਰਤੋਂ ਕਾਰਨ ਜਲੰਧਰ ਸਰਕਲ ’ਚ ਬਿਜਲੀ ਦੀ ਮੰਗ ਤੇ ਲੋਡ ਵਾਧਣਾ ਸ਼ੁਰੂ ਹੋ ਗਿਆ ਹੈ। ਨਾਲ ਹੀ ਜਲੰਧਰ ਸਰਕਲ ਦੇ ਲੋਕਾਂ ਨੂੰ ਅਗਲੇ ਪੰਜ ਦਿਨਾਂ ’ਚ ਬਿਜਲੀ ਬੰਦ ਰਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਪਾਵਰਕਾਮ ਵੱਲੋਂ ਬਿਜਲੀ ਬੰਦ ਕਰਨ ਦਾ ਕਾਰਨ ਡਿਸਟ੍ਰੀਬਿਊਸ਼ਨ ਸਿਸਟਮ ’ਚ ਸੁਧਾਰ ਤੇ ਮਾਡਰਨਾਈਜ਼ੇਸ਼ਨ ਦੱਸਿਆ ਗਿਆ ਹੈ। ਜਲੰਧਰ ’ਚ 8 ਤੋਂ 10 ਘੰਟੇ ਤੱਕ ਬਿਜਲੀ ਬੰਦ ਰਹੇਗੀ, ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਸਕਦੀ ਹੈ। ਮੰਗਲਵਾਰ ਨੂੰ ਜਲੰਧਰ ਸਰਕਲ ’ਚ 600 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ, ਜਦਕਿ ਚਾਰ ਦਿਨ ਪਹਿਲਾਂ ਇਹ ਮੰਗ 550 ਮੈਗਾਵਾਟ ਸੀ। ਆਉਣ ਵਾਲੇ ਦਿਨਾਂ ’ਚ ਗਰਮੀ ਵਧਣ ਨਾਲ ਬਿਜਲੀ ਦੀ ਖਪਤ ਹੋਰ ਵੱਧਣ ਦੀ ਸੰਭਾਵਨਾ ਹੈ। ਪਾਵਰਕਾਮ ਮੁਤਾਬਕ ਅਗਲੇ ਕੁਝ ਦਿਨਾਂ ’ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਰੱਖ-ਰਖਾਅ ਕੰਮਾਂ ਲਈ ਬਿਜਲੀ ਬੰਦ ਰਹੇਗੀ। ਇਸ ਦੌਰਾਨ ਨਵੀਆਂ ਤਾਰਾਂ ਬਦਲਣ ਤੇ ਟ੍ਰਾਂਸਫਾਰਮਰ ਅੱਪਗ੍ਰੇਡ ਕਰਨ ਦੇ ਕੰਮ ਕੀਤੇ ਜਾ ਰਹੇ ਹਨ।
-------------------------
ਆਉਣ ਵਾਲੇ ਦਿਨਾਂ ’ਚ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ
22 ਅਪ੍ਰੈਲ:
ਗਰੋਵਰ ਕਾਲੋਨੀ, ਏਕਤਾ ਵਿਹਾਰ, 120 ਫੁੱਟ ਰੋਡ, ਰੋਜ਼ ਪਾਰਕ, ਪਿੰਡ ਧੋਗੜੀ, ਪਿੰਡ ਸਿਕੰਦਰਪੁਰ, ਪਿੰਡ ਲੇਸੜੀਵਾਲ, ਜਗਰਾਵਾਂ, ਮੁਹੰਮਦਪੁਰ, ਮਾਧਰ, ਮੁਰਾਦਪੁਰ, ਜਮੀਲ ਨਗਰ, ਉਪਕਾਰ ਨਗਰ, ਲੰਮਾ ਪਿੰਡ, ਖਾਂਬੜਾ, ਐਲਡੀਕੋ ਗ੍ਰੀਨ, ਸਤਨਾਮ ਹਸਪਤਾਲ, ਆਬਾਦੀ ਧਰਮਪੁਰਾ, ਆਲੂ ਫਾਰਮ, ਬਸੰਤ ਵਿਹਾਰ, ਮਾਨ ਮੈਡੀਸਿਟੀ ਹਸਪਤਾਲ, ਜਲੰਧਰ ਐਨਕਲੇਵ, ਕ੍ਰਿਸ਼ਨਾ ਕਾਲੋਨੀ, ਆਰਸੀਐੱਫ ਕਾਲੋਨੀ, ਗਲੈਨਮੋਰ ਗ੍ਰੀਨ ਫਾਰਮ, ਖਾਂਬੜਾ ਚਰਚ, ਮਾਡਲ ਟਾਊਨ, ਗੋਲ ਮਾਰਕੀਟ, ਲਾਡੋਵਾਲੀ ਰੋਡ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ।
-------------------------
23 ਅਪ੍ਰੈਲ:
ਦੀਪ ਨਗਰ, ਮਹਿੰਗਾ ਸਿੰਘ ਕਾਲੋਨੀ, ਗੁਰੂ ਤੇਗ ਬਹਾਦੁਰ ਨਗਰ, ਪੀਏਪੀ ਕੁਆਰਟਰ, ਅਮਨ ਗਾਰਡਨ, ਕਪਲ ਪਾਰਕ, ਨਿਊ ਗੋਬਿੰਦ ਨਗਰ, ਗਿੱਲ ਕਾਲੋਨੀ, ਪ੍ਰਕਾਸ਼ ਐਨਕਲੇਵ, ਆਰਮੀ ਐਨਕਲੇਵ, ਸਿਲਵਰ ਰਿਹਾਇਸ਼, ਰੈੱਡ ਰੋਜ਼ ਕਾਲੋਨੀ, ਦਾਦਰ ਮੁਹੱਲਾ, 23 ਮੁਹੱਲਾ, ਟਾਵਰ ਐਨਕਲੇਵ, ਫੇਜ਼-3, ਮਲਕੋ ਗੇਟ, ਆਬਾਦੀ ਧਰਮਪੁਰਾ, ਐਲਡੀਕੋ ਗ੍ਰੀਨ, ਖੁਰਲਾ ਕਿੰਗਰਾ, ਰਾਮੇਸ਼ਵਰ ਕਾਲੋਨੀ, ਗੁਰੂ ਰਵਿਦਾਸ ਮਾਰਕੀਟ, ਆਬਾਦਪੁਰਾ, ਨਾਰੀ ਨਿਕੇਤਨ, ਖਾਲਸਾ ਸਕੂਲ ਮਾਰਕੀਟ, ਜੰਡੂ ਸਿੰਘਾ ਮਾਰਕੀਟ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ।
--------------------
24 ਅਪ੍ਰੈਲ:
ਸੋਫੀ ਪਿੰਡ, ਆਬਾਦੀ ਖੇਤਰ, ਜੇਪੀ ਨਗਰ, ਹਰਬੰਸ ਨਗਰ, ਨਿਊ ਹਰਬੰਸ ਨਗਰ, ਬਸਤੀ ਮਿੱਠੀ ਰੋਡ, ਚੋਪੜਾ ਕਾਲੋਨੀ, ਗੁਰੂ ਨਾਨਕ ਨਗਰ, ਬਾਦਸ਼ਾਹਰੁਪੁਰ, ਕੁੱਕੀ ਢਾਬਾ, ਸੁਦਾਮਾ ਵਿਹਾਰ, ਰਾਕੀ ਕਾਲੋਨੀ, ਰਿਹਾਇਸ਼ੀ ਵਿਹਾਰ, ਮਕਸੂਦਪੁਰਾ ’ਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ।
----------------------
25 ਅਪ੍ਰੈਲ:
ਸੈਨਿਕ ਵਿਹਾਰ, ਅਜੀਤ ਨਗਰ, ਪਿੰਡ ਬੱਲਾਂ, ਪਿੰਡ ਰਾਵਪੁਰ, ਰਸੂਲਪੁਰ, ਪਿੰਡ ਕਾਹਨਪੁਰ, ਲੰਬੜਾ, ਭਗਵਾਨਪੁਰਾ, ਜਾਤਪੁਰ, ਗਾਜੀ ਗੁੱਲਾ, ਸੰਤ ਨਗਰ, ਦੀਨਦਿਆਲ ਉਪਾਧਿਆਏ ਨਗਰ, ਪ੍ਰਕਾਸ਼ ਆਈਸਕ੍ਰੀਮ ਇਲਾਕੇ ’ਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ।
-----------------------
26 ਅਪ੍ਰੈਲ:
ਆਬਾਦਪੁਰਾ, ਨਿਊ ਮਾਡਲ ਟਾਊਨ, ਜੰਡੂ ਸਿੰਘਾ ਮਾਰਕੀਟ, ਗੇਟ ਬਜ਼ਾਰ, ਥਾਪਰਾਂ ਮੁਹੱਲਾ, ਕਰਾਰ ਖਾਂ ਮੁਹੱਲਾ, ਟ੍ਰੀਟਮੈਂਟ ਪਲਾਂਟ, ਨਿਵੀਆ ਸਪੋਰਟਸ, ਲੈਦਰ ਕੰਪਲੈਕਸ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ।
---------------------
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਗਰਮੀ ਵਧਣ ਨਾਲ ਬਿਜਲੀ ਦਾ ਲੋਡ ਵੀ ਵੱਧ ਰਿਹਾ ਹੈ। ਪਿਛਲੇ ਚਾਰ ਦਿਨਾਂ ਵਿੱਚ 50 ਮੈਗਾਵਾਟ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ 600 ਮੈਗਾਵਾਟ ਤੱਕ ਪੁੱਜ ਗਿਆ ਹੈ, ਜਦਕਿ ਚਾਰ ਦਿਨ ਪਹਿਲਾਂ ਇਹ 550 ਮੈਗਾਵਾਟ ਸੀ।