ਜੈ ਮਾਂ ਚਿੰਤਪੁਰਨੀ ਵੈੱਲਫੇਅਰ ਜਗਰਾਤਾ ਕਮੇਟੀ ਨੇ ਕਰਵਾਇਆ ਵਿਸ਼ਾਲ ਜਗਰਾਤਾ
ਜੈ ਮਾਂ ਚਿੰਤਪੁਰਨੀ ਵੈਲਫੇਅਰ ਜਗਰਾਤਾ ਕਮੇਟੀ ਅੱਟਾ ਵੱਲੋਂ ਵਿਸ਼ਾਲ ਜਗਰਾਤਾ ਕਰਵਾਇਆ
Publish Date: Mon, 27 Apr 2026 07:21 PM (IST)
Updated Date: Mon, 27 Apr 2026 07:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਜੈ ਮਾਂ ਚਿੰਤਪੁਰਨੀ ਵੈੱਲਫੇਅਰ ਜਗਰਾਤਾ ਕਮੇਟੀ ਅੱਟਾ ਵੱਲੋਂ ਪਿੰਡ ਅੱਟਾ ਵਿਖੇ ਸ਼ਰਧਾ ਤੇ ਭਗਤੀ ਭਾਵਨਾ ਨਾਲ ਵਿਸ਼ਾਲ ਜਗਰਾਤਾ ਕਰਵਾਇਆ ਗਿਆ। ਇਸ ਮੌਕੇ ਮਹਾਮਾਈ ਦੀਆਂ ਪਵਿੱਤਰ ਪੰਜ ਜੋਤਾਂ ਮਾਂ ਚਿੰਤਪੁਰਨੀ ਜੀ, ਮਾਂ ਜਵਾਲਾ ਜੀ, ਮਾਂ ਕਾਂਗੜਾ ਜੀ, ਮਾਂ ਚਮੁੰਡਾ ਦੇਵੀ ਜੀ ਤੇ ਮਾਂ ਨੈਨਾ ਦੇਵੀ ਜੀ ਤੋਂ ਲਿਆਂਦੀਆਂ ਗਈਆਂ। ਇਹ ਜੋਤਾਂ ਸ਼੍ਰੀ ਰਾਮ ਮੰਦਿਰ ਰਿਸ਼ੀ ਕੁਟੀਆ ਗੁਰਾਇਆ ਪਹੁੰਚਣ ਤੋਂ ਬਾਅਦ ਪਿੰਡ ਅੱਟਾ ਦੇ ਨਗਰ ’ਚ ਭਗਤੀਮਈ ਪਰਿਕਰਮਾ ਕਰਦੀਆਂ ਹੋਈਆਂ ਜਾਗਰਣ ਪੰਡਾਲ ’ਚ ਸਥਾਪਿਤ ਕੀਤੀਆਂ ਗਈਆਂ। ਜਗਰਾਤੇ ਦੌਰਾਨ ਮਹੰਤ ਵਿਜੇ ਕੁਮਾਰ, ਚੰਨੀ ਗਿੱਲ ਤੇ ਮਨਜੀਤ ਸਹੋਤਾ ਵੱਲੋਂ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ’ਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਸਮਾਜਿਕ ਜਥੇਬੰਦੀਆਂ, ਨਗਰ ਵਾਸੀ ਤੇ ਐੱਨਆਰਆਈਜ਼ ਵੱਡੀ ਗਿਣਤੀ ’ਚ ਹਾਜ਼ਰ ਹੋਏ ਤੇ ਮਾਤਾ ਰਾਣੀ ਦੇ ਦਰ ’ਤੇ ਨਤਮਸਤਕ ਹੋਏ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਸੱਜਣਾਂ, ਕਮੇਟੀਆਂ ਤੇ ਪਤਵੰਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।