ਆਰੀਆ ਨਗਰ ਨਹਿਰ ਦੇ ਕੰਢੇ ਜਾਲੀ ਲਾੳਣ ਦਾ ਕੰਮ ਸ਼ੁਰੂ
ਆਰੀਆ ਨਗਰ ਨਹਿਰ ਦੇ ਕੰਢੇ ਜਾਲੀ ਲਾੳਣ ਦਾ ਕੰਮ ਹੋਇਆ ਸ਼ੁਰੂ
Publish Date: Sun, 17 May 2026 09:03 PM (IST)
Updated Date: Mon, 18 May 2026 04:16 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ ਨਗਰ ਨਿਗਮ ਵੱਲੋਂ ਬਸਤੀ ਬਾਵਾ ਖੇਲ ਦੇ ਸ਼ਹੀਦ ਬਾਬੂ ਲਾਭ ਸਿੰਘ ਰੋਡ ਵਿਖੇ ਨਹਿਰ ਦੇ ਕੰਢੇ ਜਾਲੀ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਜਾਲੀ ਆਰੀਆ ਨਗਰ ਵਿਖੇ ਲੋਹੇ ਦੀ ਲਾਈ ਜਾ ਰਹੀ ਹੈ। ਨਗਰ ਨਿਗਮ ਨੇ ੳਕਤ ਜਾਲੀ ਇਸ ਲਈ ਲਾਉਣੀ ਸ਼ੁਰੂ ਕੀਤੀ ਹੈ ਤਾਂ ਜੋ ਲੋਕ ਉਸ ’ਚ ਗੰਦਗੀ ਨਾ ਸੁੱਟ ਸਕਣ ਤੇ ਨਹਿਰ ਸਾਫ ਸੁਥਰੀ ਰਹਿ ਸਕੇ। ਇਹ ਵਰਨਣਯੋਗ ਹੈ ਕਿ ਨਹਿਰ ’ਚ ਲੋਕਾਂ ਵਲੋਂ ਗੰਦਗੀ ਸੁੱਟੀ ਜਾਂਦੀ ਰਹੀ ਹੈ, ਜਿਸ ’ਤੇ ਇਕ ਦਿਨ ਮੇਅਰ ਵਿਨੀਤ ਧੀਰ ਨੇ ਨਹਿਰ ਦਾ ਮੌਕਾ ਦੇਖਿਆ ਸੀ ਤੇ ਉਸ ਤੋਂ ਬਾਅਦ ਨਹਿਰ ਦੇ ਦੋਵਾਂ ਪਾਸੇ ਜਾਲੀ ਲਾਉਣ ਦੇ ਹੁਕਮ ਦਿਤ਼ੇ ਸਨ ਤੇ ਉਸ ਦੇ ਬਾਅਦ ਟੈਂਡਰ ਲਾ ਕੇ ਠੇਕੇ ਦੇ ਵਰਕ ਆਰਡਰ ਜਾਰੀ ਕਰ ਦਿੱਤੇ ਸਨ।