ਨਵੋਦਿਆ ਵਿਦਿਆਲਾ ਲਈ ਢੰਡੋਵਾਲ ਸਕੂਲ ਦੇ 8 ਬੱਚਿਆਂ ਦੀ ਚੋਣ ਹੋਣਾ ਮਾਣ ਵਾਲੀ ਗੱਲ : ਚੱਠਾ

-ਢੰਡੋਵਾਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਬੱਚਿਆਂ ਨੂੰ ਸੂਟਕੇਸ ਤੇ ਵਰਦੀਆਂ ਵੰਡੀਆਂ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਵਿਖੇ ਨਵੇਂ ਵਿਦਿਅਕ ਸੈਸ਼ਨ ਦੀ ਖੁਸ਼ੀ ਤੇ ਸਕੂਲ ਦੀ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਕੂਲ ਦੀ ਬਿਹਤਰੀ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ, ਹੋਣਹਾਰ ਵਿਦਿਆਰਥੀਆਂ ਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨੇ ਕਿਹਾ ਕਿ ਸਟਾਫ ਦੀ ਲਗਨ ਸਦਕਾ ਅੱਜ ਢੰਡੋਵਾਲ ਸਕੂਲ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਲੰਧਰ ਜ਼ਿਲ੍ਹੇ ਦਾ ਇਕੋ-ਇਕ ਜਵਾਹਰ ਨਵੋਦਿਆ ਵਿਦਿਆਲਾ ਤਲਵੰਡੀ ਮਾਧੋ ’ਚ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਦੇ 8 ਬੱਚਿਆਂ ਦੀ ਚੋਣ ਹੋਈ ਹੈ, ਜੋ ਕਿ ਪਿੰਡ ਅਤੇ ਇਲਾਕੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਇਸ ਮੌਕੇ ਜਵਾਹਰ ਨਵੋਦਿਆ ਸਕੂਲ ਜਾਣ ਵਾਲੇ ਬੱਚਿਆ ਨੂੰ ‘ਢੰਡੋਵਾਲ ਵੈਲਫੇਅਰ ਆਰਗੇਨਾਈਜੇਸ਼ਨ’ ਵੱਲੋਂ ਰਹਿਣ ਸਹਿਣ ਲਈ ਜ਼ਰੂਰੀ ਸਮਾਨ ਤੇ ਸੂਟਕੇਸ ਨਾਲ ਸਨਮਾਨਿਤ ਕੀਤਾ ਗਿਆ। ਚੱਠਾ ਪਰਿਵਾਰ ਤੇ ਲਖਵੀਰ ਸਿੰਘ ਚੱਠਾ ਯੂਕੇ ਵੱਲੋਂ ਸਕੂਲ ਦੇ 225 ਵਿਦਿਆਰਥੀਆਂ ਨੂੰ ਵਰਦੀਆਂ ਦਾ ਮੁਕੰਮਲ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਬੀਪੀਈਓ ਸ਼ਾਹਕੋਟ-2 ਵਿਜੇ ਕੁਮਾਰ ਨਰੂਲਾ ਨੇ ਸਕੂਲ ਦੀ ਸ਼ਾਨਦਾਰ ਦਿੱਖ ਤੇ ਸਾਫ਼-ਸੁਥਰੇ ਵਾਤਾਵਰਣ ਦੀ ਤਾਰੀਫ਼ ਕੀਤੀ। ਉਨ੍ਹਾਂ ਚੱਠਾ ਪਰਿਵਾਰ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।
ਰੈਡ ਰਿਬਨ ਕਲੱਬ ਦੇ ਪ੍ਰਧਾਨ ਹੈੱਡ ਟੀਚਰ ਰਮਨ ਗੁਪਤਾ ਨੇ ਆਰਗੇਨਾਈਜੇਸ਼ਨ, ਚੱਠਾ ਪਰਿਵਾਰ ਤੇ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਸੀਐੱਚਟੀ ਰਕੇਸ਼ ਕੁਮਾਰ ਖਹਿਰਾ ਨੇ ਇਕ ਖੂਬਸੂਰਤ ਕਵਿਤਾ ਰਾਹੀਂ ਸਟਾਫ ਦੀ ਸ਼ਲਾਘਾ ਕੀਤੀ। ਅਖੀਰ ’ਚ ਬੀਪੀਈਓ, ਹੈੱਡ ਟੀਚਰ ਜਤਿੰਦਰ ਪਾਲ ਅਰੋੜਾ ਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਸੁਰਿੰਦਰਜੀਤ ਸਿੰਘ ਚੱਠਾ ਦਾ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਤੇ ਹੋਰ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਵੰਤ ਸਿੰਘ, ਹਰਜੀਤ ਸਿੰਘ, ਰਕੇਸ਼ ਕੁਮਾਰ, ਸੇਵਕ ਰਾਮ ਪੰਚਾਇਤ ਮੈਂਬਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਹਰੀਸ਼ ਅਰੋੜਾ, ਚਰਨਜੀਤ ਸਿੰਘ (ਸਾਰੇ ਸੀਐਚਟੀ), ਮੀਨਾ ਰਾਣੀ, ਸਰਬਜੀਤ ਕੌਰ, ਸੁਰਜੀਤ ਸਿੰਘ ਵਿਰਦੀ, ਬਲਵਿੰਦਰ ਕੌਰ, ਤਜਿੰਦਰ ਕੁਮਾਰ, ਰੀਆ, ਆਸ਼ੂ ਸ਼ਰਮਾ, ਸਤਬੀਰ ਕੌਰ, ਮੀਨੂ ਬਾਲਾ (ਸਾਰੇ ਹੈੱਡ ਟੀਚਰ), ਆਸ਼ਾ ਰਾਣੀ, ਰਾਜਵਿੰਦਰ ਕੌਰ, ਅਮਨਦੀਪ ਕੌਰ, ਅਜੇ ਕੁਮਾਰ, ਰਮਨਦੀਪ ਕੌਰ, ਜਸਵੀਰ ਕੌਰ, ਰੁਪਿੰਦਰ ਕੌਰ, ਪ੍ਰਭਜੋਤ ਕੌਰ, ਅੰਜੂ ਬਾਲਾ, ਮਨਮੀਤ ਸਿੰਘ, ਜਸਮੀਤ ਕੌਰ, ਬਲਦੇਵ ਸਿੰਘ, ਨਵਜੋਤ ਕੌਰ, ਨਵਨੀਤ ਸਿੰਘ, ਗੁਰਜੀਤ ਸਿੰਘ, ਰਾਕੇਸ਼ ਕੁਮਾਰ ਬਲਾਕ ਮੈਨੇਜਰ, ਨਿਰਮਲ ਸਿੰਘ ਨਿੰਮਾ, ਪੂਜਾ ਰਾਣੀ ਵਾਈਸ ਚੇਅਰਪਰਸਨ, ਕੁਲਜੀਤ ਕੌਰ, ਹਰਜੀਤ ਕੌਰ, ਅਨੀਤਾ ਰਾਣੀ, ਆਰਤੀ ਪੁਰੀ, ਪ੍ਰਵੀਨ ਕੌਰ, ਬਲਜੀਤ ਕੌਰ ਕਿਰਨਦੀਪ ਕੌਰ, ਬਲਦੀਪ ਕੌਰ, ਮਨਜੀਤ ਕੌਰ, ਗੁਰਬਖਸ਼ ਕੌਰ, ਰਾਜਦੀਪ ਕੌਰ ਆਦਿ ਹਾਜ਼ਰ ਸਨ।