ਅੱਜ ਅੰਸ਼ਕ ਬੱਦਲ ਛਾਏ ਰਹਿਣਗੇ, ਕੱਲ੍ਹ ਤੋਂ ਮੀਂਹ ਦੇ ਆਸਾਰ
ਅੱਜ ਅੰਸ਼ਕ ਬੱਦਲ ਛਾਏ ਰਹਿਣਗੇ, ਤੇਜ਼ ਹਵਾਵਾਂ ਚੱਲਣਗੀਆਂ, ਕੱਲ੍ਹ ਤੋਂ ਮੀਂਹ ਦੇ ਆਸਾਰ
Publish Date: Fri, 01 May 2026 10:22 PM (IST)
Updated Date: Fri, 01 May 2026 10:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ੁੱਕਰਵਾਰ ਸਵੇਰ ਤੋਂ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਪਰ ਦਿਨ ਚੜ੍ਹਦੇ ਹੀ ਮੌਸਮ ਪੂਰੀ ਤਰ੍ਹਾਂ ਸਾਫ਼ ਰਿਹਾ। ਇਸ ਕਾਰਨ ਤੇਜ਼ ਧੁੱਪ ਨਿਕਲਣ ਨਾਲ ਦਿਨ ਭਰ ਤਾਪਮਾਨ ’ਚ ਵਾਧੇ ਦਾ ਅਹਿਸਾਸ ਹੋਇਆ। ਗਰਮ ਹਵਾਵਾਂ ਕਰਕੇ ਹਰ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਸ਼ਨਿਚਰਵਾਰ ਨੂੰ ਅੰਸ਼ਕ ਤੌਰ ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਦਕਿ ਐਤਵਾਰ ਤੇ ਸੋਮਵਾਰ ਨੂੰ ਤੇਜ਼ ਹਵਾਵਾਂ ਨਾਲ ਨਾਲ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜੇ ਇਹ ਪੂਰਵ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਤਾਪਮਾਨ ਵਿੱਚ ਵੱਡੀ ਕਮੀ ਵੀ ਵੇਖਣ ਨੂੰ ਮਿਲ ਸਕਦੀ ਹੈ।