ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਇਨਵੈਸਟੀਚਰ ਸਮਾਰੋਹ ਕਰਵਾਇਆ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਇਨਵੈਸਟੀਚਰ ਸਮੋਰਹ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉਪ-ਪ੍ਰਧਾਨ ਡਾ. ਗਗਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਮੌਕੇ ‘ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ‘ਦੇਹ ਸ਼ਿਵਾ ਬਰ ਮੋਹਿ ਇਹੈ` ਸ਼ਬਦ ਦੇ ਗਾਇਨ ਨਾਲ ਕੀਤੀ ਗਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਏਜੰਲ ਸੋਬਤੀ ਅਤੇ ਪਾਈਨਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਮੁੱਖ ਮਹਿਮਾਨ ਡਾ. ਨਰੋਤਮ ਸਿੰਘ ਅਤੇ ਡਾ. ਗਗਨਦੀਪ ਕੌਰ ਵੱਲੋਂ ਨਵ-ਨਿਯੁਕਤ ਹੈੱਡ ਬੁਆਏ, ਹੈੱਡ ਗਰਲ, ਸਪੋਰਟਸ ਹੈੱਡ ਬੁਆਏ, ਗਰਲ ਸਕੂਲ ਕੈਪਟਨ ਅਤੇ ਵੱਖ-ਵੱਖ ਹਾਊਸਾਂ ਦੇ ਕੈਪਟਨਾਂ ਨੂੰ ਬੈਜ ਲਗਾਉਣ ਦੀ ਰਸਮ ਅਦਾ ਕੀਤੀ ਗਈ। ਸਕੂਲ ਦੀ ਨਵੀਂ ਚੁਣੀ ਵਿਦਿਆਰਥੀ ਕੌਂਸਲ ਵਿਚ ਗੁਰਸੇਵਕ ਸਿੰਘ ਨੂੰ ਹੈੱਡ ਬੁਆਏ ਅਤੇ ਨੰਦਨੀ ਸੋਬਤੀ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ। ਗੁਰਸਾਹਿਬ ਸਿੰਘ ਅਤੇ ਹਰਲੀਨ ਕੌਰ ਨੂੰ ਸਕੂਲ ਕੈਪਟਨ ਦੀ ਜ਼ਿੰਮੇਵਾਰੀ ਦਿੱਤੀ ਗਈ। ਖੇਡ ਗਤੀਵਿਧੀਆਂ ਦੀ ਅਗਵਾਈ ਲਈ ਸਮਰਾਟ ਸਿੰਘ ਅਤੇ ਰਮਨਜੋਤ ਕੌਰ ਨੂੰ ਸਪੋਰਟਸ ਹੈਡ ਬਣਾਇਆ ਗਿਆ। ਸਕੂਲ ਦੇ ਚਾਰ ਹਾਊਸਾਂ ਦੇ ਨੁਮਾਇੰਦਿਆਂ ਨੂੰ ਵੀ ਨਿਯੁਕਤ ਕੀਤਾ ਗਿਆ ਅਤੇ ਬੈਜ ਦਿੱਤੇ ਗਏ, ਜਿਸ ਵਿਚ ਕਲਪਨਾ ਚਾਵਲਾ ਹਾਊਸ ਦੇ ਅਰੁਣਦੀਪ ਅਤੇ ਨਿਸ਼ਠਾ ਨੂੰ ਹਾਊਸ ਕੈਪਟਨ, ਜਦਕਿ ਮਨਜੋਤ ਅਤੇ ਖੁਸ਼ਮੀਨ ਕੌਰ ਨੂੰ ਸਪੋਰਟਸ ਕੈਪਟਨ ਨਿਯੁਕਤ ਕੀਤਾ ਗਿਆ। ਮਦਰ ਟੈਰੇਸਾ ਹਾਊਸ ਦੇ ਨਵਦੀਪ ਸਿੰਘ ਤੇ ਜੈਸਮੀਨ ਕੌਰ ਨੂੰ ਹਾਊਸ ਕੈਪਟਨ ਅਤੇ ਲਵਪ੍ਰੀਤ ਸਿੰਘ ਤੇ ਯਾਦਵੀਰ ਕੌਰ ਨੂੰ ਸਪੋਰਟਸ ਕੈਪਟਨ ਬਣਾਇਆ ਗਿਆ। ਹੈਲਨ ਕੈਲਰ ਹਾਊਸ ਵਿਚ ਮਾਨਵ ਤੇ ਏਜੰਲ ਗੁਪਤਾ ਨੂੰ ਹਾਊਸ ਕੈਪਟਨ ਅਤੇ ਗੁਰਦਿੱਤ ਸਿੰਘ ਤੇ ਨਵਰੋਜ ਕੌਰ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ। ਅੰਮ੍ਰਿਤਾ ਪ੍ਰੀਤਮ ਹਾਊਸ ਦੇ ਪ੍ਰਥਮਵੀਰ ਸਿੰਘ ਤੇ ਹਰਸਿਮਰਨ ਕੌਰ ਨੂੰ ਹਾਊਸ ਕੈਪਟਨ ਅਤੇ ਅਰਮਾਨਦੀਪ ਸਿੰਘ ਤੇ ਯਸ਼ਵਨੀ ਨੂੰ ਸਪੋਰਟਸ ਕੈਪਟਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੀਂ ਚੁਣੀ ਵਿਦਿਆਰਥੀ ਕੌਂਸਲ ਵੱਲੋਂ ਹੈੱਡ ਬੁਆਏ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਐਕਟੀਵਿਟੀ ਕੋਆਰਡੀਨੇਟਰ ਸੁਖਵੰਤ ਸਿੰਘ ਪਾਸੋਂ ਪੂਰੀ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਚੁੱਕੀ। ਅੰਤ ਵਿਚ ਚੁਣੇ ਹੋਏ ਕੌਂਸਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ਨੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੀ ਘੱਟ ਵਰਤੋਂ ਕਰਨ, ਸਿਹਤਮੰਦ ਖਾਣਾ ਖਾਣ, ਰੋਜ਼ਾਨਾ ਕਸਰਤ ਕਰਨ ਅਤੇ ਆਪਣੀ ਪੜ੍ਹਾਈ ਵੱਲ ਉਚੇਚਾ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਅਹੁਦੇਦਾਰ ਬਣੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।