ਈਰਾਨ ’ਚ 57 ਦਿਨਾਂ ਤੋਂ ਇੰਟਰਨੈੱਟ ਬੰਦ
ਤਹਿਰਾਨ (ਏਜੰਸੀ) : ਈਰਾਨ
Publish Date: Sun, 26 Apr 2026 12:30 AM (IST)
Updated Date: Sun, 26 Apr 2026 12:34 AM (IST)
ਤਹਿਰਾਨ (ਏਜੰਸੀ) : ਈਰਾਨ ’ਚ ਨਾਗਰਿਕਾਂ ਨੂੰ ਲਗਾਤਾਰ 57 ਦਿਨਾਂ ਤੋਂ ਇੰਟਰਨੈੱਟ ਬੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦੁਨੀਆ ’ਚ ਦੇਸ਼ਪੱਧਰੀ ਅੱਜ ਤੱਕ ਦਾ ਸਭ ਤੋਂ ਲੰਬਾ ਇੰਟਰਨੈੱਟ ਬੰਦ ਹੈ। ਇੰਟਰਨੈੱਟ ਨਿਗਰਾਨੀ ਸੰਸਥਾ ਨੈੱਟਬਲਾਕਸ ਨੇ ਕਿਹਾ,‘ਇਹ ਰੁਕਾਵਟ ਜੋ 57ਵੇਂ ਦਿਨ ’ਚ ਦਾਖ਼ਲ ਹੋ ਗਈ ਹੈ, ਈਰਾਨੀਆਂ ਦੀ ਆਵਾਜ਼ ਨੂੰ ਦਬਾ ਰਹੀ ਹੈ, ਦੋਸਤਾਂ ਤੇ ਪਰਿਵਾਰ ਨੂੰ ਇਕ-ਦੂਜੇ ਨਾਲ ਸੰਪਰਕ ਤੋਂ ਬਾਹਰ ਕਰ ਰਿਹਾ ਹੈ ਤੇ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ।’ ਤਹਿਰਾਨ ’ਤੇ 28 ਫਰਵਰੀ ਨੂੰ ਅਮਰੀਕਾ ਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਦੇ ਤੁਰੰਤ ਬਾਅਦ ਪੂਰਨ ਇੰਟਰਨੈੱਟ ਬੰਦ ਲਾਗੂ ਕੀਤਾ ਗਿਆ ਸੀ।