Sandeep Nangal Murder : ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਖੇਡ ਜਗਤ ‘ਚ ਸੋਗ ਦੀ ਲਹਿਰ
ਪਿੰਡ ਮੱਲੀਆਂ ਖੁਰਦ ਵਿਖੇ ਕਬੱਡੀ ਕੱਪ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਸ਼ਾਹਕੋਟ ਇਲਾਕੇ ਸਮੇਤ ਪੂਰੇ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ। ਸੰਦੀਪ ਸ਼ਾਹਕੋਟ ਦੇ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਜੰਮਪਲ ਸੀ ਤੇ ਉਸਨੇ ਪਿੰਡ ਤੇ ਇਲਾਕੇ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ।
Publish Date: Mon, 14 Mar 2022 08:18 PM (IST)
Updated Date: Tue, 15 Mar 2022 12:13 AM (IST)
ਪ੍ਰਿਤਪਾਲ ਸਿੰਘ, ਸ਼ਾਹਕੋਟ/ਮਲਸੀਆਂ: ਪਿੰਡ ਮੱਲੀਆਂ ਖੁਰਦ ਵਿਖੇ ਕਬੱਡੀ ਕੱਪ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਸ਼ਾਹਕੋਟ ਇਲਾਕੇ ਸਮੇਤ ਪੂਰੇ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ। ਸੰਦੀਪ ਸ਼ਾਹਕੋਟ ਦੇ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਜੰਮਪਲ ਸੀ ਤੇ ਉਸਨੇ ਪਿੰਡ ਤੇ ਇਲਾਕੇ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ।
ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਯੂਕੇ ਅਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਸੁੱਖਾ ਨੇ ਦੱਸਿਆ ਕਿ ਸੰਦੀਪ ਸਿੰਘ ਦਾ ਜਨਮ ਪਿੰਡ ਨੰਗਲ ਅੰਬੀਆਂ ਵਿਖੇ ਹੋਇਆ ਤੇ ਉਸਦੀ ਉਮਰ 38 ਸਾਲ ਸੀ। ਇਸ ਵੇਲੇ ਉਹ ਇੰਗਲੈਂਡ ਦਾ ਸਿਟੀਜ਼ਨ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਨੇ 17-18 ਸਾਲ ਦੀ ਉਮਰ ‘ਚ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਇਕ ਵੱਡਾ ਕਬੱਡੀ ਖਿਡਾਰੀ ਬਣ ਕੇ ਉਭਰਿਆ। ਉਨ੍ਹਾਂ ਦੱਸਿਆ ਕਿ ਸੰਦੀਪ ਇਕ ਨੇਕ ਦਿਲ ਇਨਸਾਨ ਸੀ ਤੇ ਉਸਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਸੀ। 6 ਫਰਵਰੀ ਨੂੰ ਪਿੰਡ ਨੰਬਲ ਅੰਬੀਆਂ ਵਿਖੇ ਕਬੱਡੀ ਕੱਪ ਵਿਚ ਸੰਦੀਪ ਦੇ ਪਿਤਾ ਸਵਰਨ ਸਿੰਘ ਵੀ ਭਾਰਤ ਆਏ ਹੋਏ ਸਨ ਤੇ ਉਸਦੇ ਮਾਤਾ ਕਸ਼ਮੀਰ ਕੌਰ ਇੰਗਲੈਂਡ ‘ਚ ਹਨ। ਸੰਦੀਪ ਹੁਰੀਂ 5 ਭੈਣ-ਭਰਾ ਹਨ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਤੇ 2 ਬੇਟੇ ਛੱਡ ਗਿਆ।