15 ਤੱਕ ਸੜਕਾਂ ਦੇ ਕੰਮ ਮੁਕੰਮਲ ਕਰਨ ਦੀ ਹਦਾਇਤ
ਸਰਕਾਰ ਨੇ ਨਿਗਮਾਂ ਤੇ ਨਗਰ ਕੋਂਸਲਾਂ ਨੂੰ 15 ਮਈ ਤਕ ਸੜਕਾਂ ਦੇ ਕੰਮ ਮੁਕੰਮਲ ਕਰਨ ਦੀ ਹਦਾਇਤ
Publish Date: Tue, 05 May 2026 07:54 PM (IST)
Updated Date: Tue, 05 May 2026 07:56 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਪੰਜਾਬ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ-ਆਪਣੇ ਸ਼ਹਿਰਾਂ ਦੇ ਚੱਲ ਰਹੇ ਵਿਕਾਸ ਕੰਮਾਂ ਨੂੰ ਆਉਂਦੀ 15 ਮਈ ਤੱਕ ਮੁਕੰਮਲ ਕਰਕੇ ਸਰਕਾਰ ਨੂੰ ਰਿਪੋਰਟ ਭੇਜਣ। ਬੀਤੇ ਦਿਨ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਵਰਚੁਅਲ ਮੀਟਿੰਗ ਦੌਰਾਨ ਪੰਜਾਬ ਦੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਸੀਨੀਅਰ ਅਧਿਕਾਰੀ ਸ਼ਹਿਰ ’ਚ ਚੱਲਦੇ ਵਿਕਾਸ ਕੰਮਾਂ ਦੀ ਖੁਦ ਨਿਗਰਾਨੀ ਕਰਨ ਤੇ ਅਧੀਨ ਕੰਮ ਕਰਦੇ ਅਮਲੇ ਨੂੰ ਸਰਗਰਮ ਕਰਨ ਤਾਂ ਜੋ ਵਿਕਾਸ ਕੰਮ ਨਿਰਧਾਰਤ ਸਮੇ ’ਤੇ ਮੁਕੰਮਲ ਹੋ ਸਕਣ। ਇਸ ਸਮੇਂ ਜਲੰਧਰ ਨਗਰ ਨਿਗਮ ਦੇ 9 ਟੈਂਡਰਾਂ ਦੇ 35 ਤੋਂ 40 ਵਿਕਾਸ ਕੰਮ ਚੱਲ ਰਹੇ ਹਨ। ਨਗਰ ਨਿਗਮ ਦੇ 85 ਵਾਰਡਾਂ ’ਚ ਵਿਕਾਸ ਕੰਮ ਜਾਰੀ ਹਨ ਅਤੇ ਇਹ ਉਹ ਕੰਮ ਹਨ ਜਿਹੜੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ 31 ਮਾਰਚ ਤੱਕ ਪੂਰੇ ਕਰਨ ਦੀ ਹਦਾਇਤ ਕੀਤੀ ਗਈ ਸੀ। ਉਕਤ ਵਿਕਾਸ ਕੰਮਾਂ ਬਾਰੇ ਪੁਸ਼ਟੀ ਕਰਦੇ ਹੋਏ ਨਗਰ ਨਿਗਮ ਦੀ ਬੀਐਂਡਆਰ ਬਰਾਂਚ ਦੇ ਐੱਸਈ ਰਜਨੀਸ਼ ਡੋਗਰਾ ਅਨੁਸਾਰ ਫੰਡ ਆ ਗਏ ਹਨ ਤੇ ਹੁਣ ਵਿਕਾਸ ਕੰਮਾਂ ’ਚ ਤੇਜ਼ੀ ਆਏਗੀ।