ਦਰਸ਼ਨ ਅਕੈਡਮੀ ’ਚ ਵਾਤਾਵਰਣ ਸੁਰੱਖਿਆ ਸਬੰਧੀ ਪ੍ਰੇਰਨਾਦਾਇਕ ਭਾਸ਼ਣ ਕਰਵਾਇਆ
ਦਰਸ਼ਨ ਅਕੈਡਮੀ ’ਚ ਵਾਤਾਵਰਣ ਸੁਰੱਖਿਆ ਸਬੰਧੀ ਪ੍ਰੇਰਨਾਦਾਇਕ ਭਾਸ਼ਣ ਕਰਵਾਇਆ
Publish Date: Tue, 28 Apr 2026 08:58 PM (IST)
Updated Date: Wed, 29 Apr 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਰਸ਼ਨ ਅਕੈਡਮੀ ਸਕੂਲ ’ਚ ਅੱਜ ਵਾਤਾਵਰਨ ਸੁਰੱਖਿਆ ਸਬੰਧੀ ਇਕ ਜਾਗਰੂਕਤਾ ਕਾਰਜਕ੍ਰਮ ਕਰਵਾਇਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਧਰਤੀ ਦੀ ਸੰਭਾਲ, ਸਾਫ਼ ਹਵਾ ਤੇ ਪਾਣੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਇਸ ਮੌਕੇ ’ਤੇ ਪੰਜਾਬ ਦੇ ਵਾਤਾਵਰਨ ਵਿਭਾਗ ਤੋਂ ਰਿਟਾਇਰ ਮਹਾਨ ਹਸਤੀ ਪਰਦਿਊਮਨ ਠਕੁਰਾਲ ਸਕੂਲ ’ਚ ਆਏ ਤੇ ਉਨਾਂ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਅਨੁਭਵਾਂ ਤੇ ਜਾਣਕਾਰੀ ਰਾਹੀਂ ਵਿਦਿਆਰਥੀਆਂ ਨੂੰ ਵੱਢ ਮੁੱਲੇ ਵਿਚਾਰ ਪੇਸ਼ ਕੀਤੇ ਤੇ ਵਾਤਾਵਰਨ ਸੁਰੱਖਿਆ ਲਈ ਪ੍ਰੇਰਿਤ ਕੀਤਾ। ਉਨਾਂ ਨੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਸਭ ਨੂੰ ਮਿਲ ਕੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਪ੍ਰਾਕ੍ਰਿਤਿਕ ਸੰਸਾਧਨਾਂ ਦੀ ਰੱਖਿਆ ਲਈ ਯਤਨ ਕਰਨੇ ਚਾਹੀਦੇ ਹਨ। ਵਰਖਾ ਦੇ ਪਾਣੀ ਨੂੰ ਸੁਰੱਖਿਅਤ ਕਰਕੇ ਜੀਵਨ ਬਚਾਉਣ ਦੀ ਕਲਾ ਤੋਂ ਵੀ ਉਨਾਂ ਨੇ ਜਾਣੂ ਕਰਵਾਇਆ। ਇਸ ਮੌਕੇ ’ਤੇ ਖਾਸ ਗੱਲ ਇਹ ਰਹੀ ਕਿ ਉਹਨਾਂ ਨੇ ਆਪ ਵਿਦਿਆਰਥੀਆਂ ਨੂੰ ਨਾਲ ਲੈ ਕੇ ਬਹੁਤ ਸਾਰੇ ਪੌਦੇ ਸਕੂਲ ’ਚ ਲਗਾਏ ਤੇ ਵਿਦਿਆਰਥੀਆਂ ਲਈ ਇੱਕ ਵਧੀਆ ਮਿਸਾਲ ਬਣੇ। ਇਸ ਮੌਕੇ ’ਤੇ “ਪਾਣੀ ਬਚਾਓ, ਜੀਵਨ ਬਚਾਓ” ਅਤੇ “ਹਵਾ ਸਾਫ਼ ਰੱਖੋ”, ਜੈ ਭਾਰਤ , ਜੈ ਧਰਤੀ ਮਾਂ ਵਰਗੇ ਨਾਅਰੇ ਲਗਾਏ ਗਏ। ਸਕੂਲ ਪ੍ਰਾਂਗਣ ਵਿੱਚ ਪੌਦੇ ਲਗਾ ਕੇ ਹਰਿਆਵਲੀ ਵਧਾਉਣ ਦੀ ਸ਼ੁਰੂਆਤ ਵੀ ਕੀਤੀ ਗਈ। ਅੰਤ ’ਚ, ਸਭ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਹ ਸਹੁੰ ਚੁੱਕੀ ਕਿ ਉਹ ਧਰਤੀ ਦੀ ਰੱਖਿਆ ਲਈ ਹਰ ਸੰਭਵ ਯਤਨ ਕਰਨਗੇ ਤੇ ਹੋਰਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਣਗੇ। ਸਕੂਲ ਦੇ ਪ੍ਰਿੰਸੀਪਲ ਦੀ ਨਿਵੇਸ਼ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਨਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਵਚਨ ਵੱਧ ਰਹੇ। ਇਸ ਮੌਕੇ ’ਤੇ ਸਕੂਲ ਦੇ ਐੱਲਐੱਮਸੀ ਮੈਂਬਰ ਦੀਪਕ ਜੋੜਾ ਵੀ ਇਸ ਭਾਸ਼ਣ ’ਚ ਸ਼ਾਮਲ ਰਹੇ।