ਮਰਦਮਸ਼ੁਮਾਰੀ 2027 ਦੀ ਟ੍ਰੇਨਿੰਗ ਬੈਂਚਾਂ ਦੀ ਹੋਈ ਇੰਸਪੈਕਸ਼ਨ
ਮਰਦਮਸ਼ੁਮਾਰੀ 2027 ਦੀ ਟ੍ਰੇਨਿੰਗ ਬੈਂਚਾਂ ਦੀ ਹੋਈ ਇੰਸਪੈਕਸ਼ਨ
Publish Date: Tue, 28 Apr 2026 07:46 PM (IST)
Updated Date: Wed, 29 Apr 2026 04:17 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਸਹਾਇਕਕਮਿਸ਼ਨਰ ਵਿਕਰਾਂਤ ਵਰਮਾ ਨੇ ਮਰਦਮਸ਼ੁਮਾਰੀ \ ਜਨਗਣਨਾ \ 2027 ਦੀ ਚਲ ਰਹੀ ਟ੍ਰੇਨਿੰਗ ਦਾ ਜ਼ਾਇਜ਼ਾ ਲਿਆ। ਇਹ ਟ੍ਰੇਨਿੰਗ ਮਿਠਾਪੁਰ ਸਕੂਲ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੜਾ ਵਿਖੇ ਦਿੱਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨਾਲ ਮਰਦਮਸ਼ੁਮਾਰੀ ਦੇ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ, ਜਾਂਚ ਅਧਿਕਾਰੀ ਓਮਵੀਰ ਅਤੇ ਅਰਿਵੰਦ ਕੰਬੋਜ ਮੋਜੂਦ ਸਨ। ਇਸ ਦੌਰਾਨ ਅਧਿਕਾਰੀਆਂ ਨੇ ਟ੍ਰੇਨੀਆਂ ਤੇ ਟਰੇਨਰਾਂ ਨਾਲ ਗਲਬਾਤ ਵੀ ਕੀਤੀ ਤੇ ਟ੍ਰੇਨਿੰਗ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਨਾ ਕਰਨ ਨੂੰ ਯਕੀਨੀ ਬਨਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਮਰਦਮਸ਼ੁਮਾਰੀ ’ਚ ਲੱਗੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।