ਇਨਰਵੀਲ ਕਲੱਬ ਜਲੰਧਰ ਈਲੀਟ ਨੇ ਮਨਾਇਆ ਗੁਰਪੁਰਬ
ਇਨਰਵੀਲ ਕਲੱਬ ਜਲੰਧਰ ਈਲੀਟ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ
Publish Date: Wed, 05 Nov 2025 10:09 PM (IST)
Updated Date: Wed, 05 Nov 2025 10:10 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਇਨਰਵੀਲ ਕਲੱਬ ਜਲੰਧਰ ਈਲੀਟ ਦੀ ਪ੍ਰੈਜੀਡੈਂਟ ਰੇਸ਼ਮ ਕੌਰ ਸਟੇਟ ਐਵਾਰਡੀ ਦੇ ਪ੍ਰਭਾਵਸ਼ਾਲੀ ਉਪਰਾਲੇ ਨਾਲ ਸਿਲਾਈ ਸੈਂਟਰ ਮਕਸੂਦਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਸਿਲਾਈ ਸਿੱਖ ਰਹੀਆਂ ਲੜਕੀਆਂ ਨੂੰ ਸਿਲਾਈ ਕਿੱਟਾਂ ਦਿੱਤੀਆਂ ਗਈਆਂ। ਕਿੱਟਾਂ ’ਚ ਕੈਂਚੀ, ਰੀਲਾਂ, ਮਾਰਕੇ ਤੇ ਹੋਰ ਲੋੜੀਂਦਾ ਸਮਾਨ ਵੰਡਿਆ ਗਿਆ। ਇਸ ’ਚ ਕਲੱਬ ਮੈਂਬਰ ਆਰਐੱਨਆਈ ਚਰਨਜੀਤ ਕੌਰ ਦੇ ਸਹਿਯੋਗ ਨਾਲ ਸਾਮਾਨ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਸਾਰੀਆਂ ਵਿਦਿਆਰਥੀਆਂ ਤੇ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸਕੱਤਰ ਹਰਭਜਨ ਸਿੰਘ ਕਾਹਲੋਂ, ਕਸ਼ਮੀਰ ਸਿੰਘ ਬੱਲ, ਕਲੱਬ ਮੈਂਬਰ ਕਮਲਜੀਤ ਬੁੰਗਾ, ਚਰਨਜੀਤ ਕੌਰ ਤੇ ਅਮਨਦੀਪ ਮੱਟੂ ਮੌਜੂਦ ਸਨ।