ਇਨਫੋਰਮੇਸ਼ਨ ਪੁਆਇੰਟ ਸ਼ਾਹਕੋਟ ਨੇ ਮਾਰੀ ਬਾਜ਼ੀ
ਇਨਫੋਰਮੇਸ਼ਨ ਪੁਆਇੰਟ ਸ਼ਾਹਕੋਟ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 14 May 2026 07:07 PM (IST)
Updated Date: Thu, 14 May 2026 07:09 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ‘ਇਨਫੋਰਮੇਸ਼ਨ ਪੁਆਇੰਟ’ ਦੇ ਵਿਦਿਆਰਥੀਆਂ ਨੇ 100 ਫ਼ੀਸਦੀ ਸਫਲਤਾ ਦਰਜ ਕੀਤੀ ਹੈ। ਡਾਇਰੈਕਟਰ ਸ਼ਾਂਤੇਸ਼ ਸੰਗਰਾ ਤੇ ਰਜਤ ਸ਼ਰਮਾ ਨੇ ਦੱਸਿਆ ਕਿ ਕੰਚਨ ਨੇ 87 ਫੀਸਦੀ, ਵੰਸ਼ ਨੇ 85 ਫੀਸਦੀ, ਸਵਨੀਤ ਨੇ 82 ਫੀਸਦੀ, ਖੁਸ਼ਵੀਨ ਕੌਰ ਨੇ 82 ਫੀਸਦੀ, ਅਵਨੀਤ ਕੌਰ ਨੇ 81 ਫੀਸਦੀ, ਗੌਤਮ ਨੇ 77 ਫੀਸਦੀ, ਹਰਿਪ੍ਰਿਆ ਨੇ 76 ਫੀਸਦੀ, ਦਿਵਿਆਂਸ਼ ਨੇ 75 ਫੀਸਦੀ, ਜੁਗਰਾਜ ਨੇ 70 ਫੀਸਦੀ ਅਤੇ ਸ਼ਿਵਮ ਨੇ ਚੰਗੇ ਅੰਕ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦੇ ਭਰਪੂਰ ਸਹਿਯੋਗ ਅਤੇ ਅਧਿਆਪਕਾਂ ਦੀ ਨਿਰੰਤਰ ਮਿਹਨਤ ਦਾ ਹੀ ਨਤੀਜਾ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।