ਵਿਦਿਆਰਥੀਆਂ ਦੀਆਂ ਗਤੀਵਿਧੀਆਂ ਬਾਰੇ ਦਿੱਤੀ ਜਾਣਕਾਰੀ
ਸ਼੍ਰੀ ਹਨਮਤ ਆਈਐੱਮਟੀ ਵਿਖੇ ਮਾਪਿਆਂ ਨਾਲ ਮਿਲਣੀ ਦੌਰਾਨ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਬਾਰੇ ਦਿੱਤੀ ਜਾਣਕਾਰੀ
Publish Date: Fri, 17 Apr 2026 07:03 PM (IST)
Updated Date: Fri, 17 Apr 2026 07:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਸ਼੍ਰੀ ਹਨੁਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਸਫਲ ਮਾਪੇ-ਅਧਿਆਪਕ ਮਿਲਣੀ ਕਰਵਾਈ। ਕਾਲਜ ਪ੍ਰਬੰਧਨ ਨੇ ਸਾਰਿਆਂ ਦਾ ਰਵਾਇਤੀ ਤਿਲਕ ਲਗਾ ਕੇ ਨਿੱਘਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਪਲਵਿੰਦਰ ਕੁਮਾਰ ਨੇ ਮਾਪਿਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਤੇ ਉਨ੍ਹਾਂ ਨੂੰ ਬੱਚਿਆਂ ਦੀ ਸਿੱਖਿਆ, ਤਰੱਕੀ ਤੇ ਭਵਿੱਖ ਬਾਰੇ ਨਿੱਜੀ ਤੌਰ ’ਤੇ ਸੁਝਾਅ ਤੇ ਚਿੰਤਾਵਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕੀਤਾ। ਸਾਰੇ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਸਰਗਰਮੀ ਨਾਲ ਪੇਰੈਂਟਸ ਮੀਟ ’ਚ ਹਿੱਸਾ ਲਿਆ ਤੇ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ, ਹਾਜ਼ਰੀ ਤੇ ਸਮੁੱਚੇ ਵਿਕਾਸ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਿਆਂ ਖੁੱਲ੍ਹੀ ਤੇ ਸਕਾਰਾਤਮਕ ਚਰਚਾ ਲਈ ਇਕ ਮਾਹੌਲ ਬਣਾਇਆ। ਉਹਨਾਂ ਨੇ ਮਾਪਿਆਂ ਨੂੰ ਆਪਣੇ ਫੀਡਬੈਕ ਤੇ ਸੁਝਾਅ ਸਾਂਝੇ ਕਰਨ ਦੀ ਰਾਏ ਵੀ ਦਿੱਤੀ। ਮਾਪਿਆਂ ਨਾਲ ਇਹ ਮੀਟਿੰਗ ਬਹੁਤ ਲਾਭਦਾਇਕ ਤੇ ਸਫਲ ਸਾਬਤ ਹੋਈ। ਅਖੀਰ ’ਚ ਸਮੂਹ ਮਾਪਿਆਂ ਨੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸ਼੍ਰੀ ਹਨੁਮਤ ਆਈਐੱਮਟੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।