ਮੇਹਰ ਚੰਦ ਪੌਲੀਟੈਕਨਿਕ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਦੌਰਾ
ਸ਼ਾਰਪ ਚੱਕ ਐਂਡ ਮਸ਼ੀਨ ਲਿਮਿਟਡ ਵਿਖੇ ਆਟੋਮੋਬਾਈਲ ਵਿਭਾਗ ਦੇ ਵਿਦਿਆਰਥੀਆਂ ਦਾ ਉਦਯੋਗਿਕ ਦੌਰਾ
Publish Date: Wed, 22 Apr 2026 07:18 PM (IST)
Updated Date: Wed, 22 Apr 2026 07:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਆਟੋਮੋਬਾਈਲ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਿੱਖਿਆਤਮਕ ਉਦਯੋਗਿਕ ਦੌਰੇ ਤਹਿਤ ਸ਼ਾਰਪ ਚੱਕ ਐਂਡ ਮਸ਼ੀਨ ਲਿਮਿਟਡ ਦਾ ਦੌਰਾ ਕੀਤਾ ਗਿਆ। ਇਹ ਦੌਰਾ ਕਾਲਜ ਦੇ ਪ੍ਰਿੰਸਿਪਲ ਡਾ. ਜਗਰੂਪ ਸਿੰਘ ਦੀ ਸਰਪਰਸਤੀ ਹੇਠ ਕਰਵਾਇਆ। ਇਸ ਮੌਕੇ ਗੌਰਵ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਸੈਮੇਸਟਰ ਅਜਿਹੇ ਉਦਯੋਗਿਕ ਦੌਰੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਲਾਸਰੂਮ ਸਿੱਖਿਆ ਦੇ ਨਾਲ-ਨਾਲ ਅਸਲ ਉਦਯੋਗਿਕ ਮਾਹੌਲ ਦੀ ਵੀ ਜਾਣਕਾਰੀ ਮਿਲ ਸਕੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਨੂੰ ਉਦਯੋਗਿਕ ਪ੍ਰਕਿਰਿਆਵਾਂ ਦੀ ਡੂੰਘੀ ਸਮਝ ਪ੍ਰਾਪਤ ਹੁੰਦੀ ਹੈ। ਦੌਰੇ ਦੌਰਾਨ ਫੈਕਟਰੀ ਦੇ ਤਕਨੀਕੀ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਮਸ਼ੀਨਾਂ, ਧਾਤੂ ਨੂੰ ਆਕਾਰ ਦੇਣ ਦੀ ਪ੍ਰਕਿਰਿਆ ਤੇ ਕਠੋਰਤਾ ਮਾਪਣ ਵਾਲੇ ਯੰਤਰ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੌਰਵ ਸ਼ਰਮਾ ਤੇ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੀ ਰਹਿਨੁਮਾਈ ਕੀਤੀ ਤੇ ਦੌਰੇ ਨੂੰ ਸਫਲ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।