ਇੰਡੋ ਸਵਿਸ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਮੈਡਲ
ਇੰਡੋ ਸਵਿਸ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕ ਮੁਕਾਬਲੇ ਵਿੱਚ ਹਾਸਲ ਕੀਤੇ ਗੋਲਡ, ਸਿਲਵਰ ਅਤੇ ਬਰੋਂਜ਼ ਤਗ਼ਮੇ
Publish Date: Tue, 05 May 2026 06:20 PM (IST)
Updated Date: Tue, 05 May 2026 06:23 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੰਡੋ-ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ਆਈਸੀਐੱਸਈ ਬੋਰਡ ਵੱਲੋਂ ਜ਼ੋਨਲ ਪੱਧਰ ’ਤੇ ਕਰਵਾਏ ਗਏ ਐਥਲੈਟਿਕ ਮੁਕਾਬਲੇ ਦੀਆਂ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਂਦੇ ਗੋਲਡ, ਸਿਲਵਰ ਅਤੇ ਬਰੋਜ਼ ਮੈਡਲ ਹਾਸਲ ਕੀਤੇ ਹਨ। ਸਕੂਲ ਦੇ ਵਿਦਿਆਰਥੀ ਅਰਮਾਨ ਸਿੰਘ ਨੇ ਅੰਡਰ-14 ਦੀ ਚਾਰ ਸੌ ਮੀਟਰ ਦੌੜ ਵਿੱਚ ਸਿਲਵਰ ਮੈਡਲ ,ਅੰਡਰ-17 ਦੀ ਪੰਜ ਕਿੱਲੋਮੀਟਰ ਦੌੜ ਵਿਚ ਰੰਤਿਸ਼ ਨੇ ਸਿਲਵਰ ਅਤੇ ਜੈਵੀਰ ਨੇ ਬਰੋਜ਼, ਸ੍ਰੀਰਾਮ, ਰੰਤਿਸ਼, ਅਜ਼ਾਦ ਤੇ ਜੋਹਨ ਨੇ (100×4-400) ਚਾਰ ਸੌ ਮੀਟਰ ਦੀ ਰਿਲੇਅ ਰੇਸ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਅਜ਼ਾਦ, ਰੰਤਿਸ਼, ਸ੍ਰੀਰਾਮ ਤੇ ਜੋਹਨ ਨੇ ਚਾਰ ਸੌ ਮੀਟਰ ਦੀ ਰਿਲੇਅ ਰੇਸ ’ਚ ਗੋਲਡ ਮੈਡਲ ਜਿੱਤਿਆ। ਇਸੇ ਤਰ੍ਹਾਂ ਹੀ ਅੰਡਰ-19 ਵਿੱਚ ਜਸਰਾਜ ਨੇ ਸ਼ਾਰਟਪੁੱਟ ਵਿਚ ਗੋਲਡ ਤੇ ਜੇਵਲੀਨ ਥ੍ਰੋਅ ’ਚ ਬਰੋਜ਼ ਮੈਡਲ ਹਾਸਲ ਕੀਤਾ। ਮਨਰਾਜ ਸਿੰਘ ਨੇ ਤਿੰਨ ਕਿੱਲੋਮੀਟਰ ਦੌੜ ਵਿਚ ਤੇ ਸਿਮਰਨ ਸਿੰਘ ਨੇ ਲਾਂਗ ਜੰਪ ’ਚ ਸਿਲਵਰ ਮੈਡਲ ਹਾਸਲ ਕੀਤਾ ਹੈ। ਕੁਨਾਲ ਨੇ ਚਾਰ ਸੌ ਮੀਟਰ ਦੌੜ ਵਿਚ ਗੋਲਡ ਮੈਡਲ, ਹਰਸਿਮਰਨ ਕੌਰ ਨੇ ਤਿੰਨ ਕਿੱਲੋਮੀਟਰ ਵਾਕ ਵਿੱਚ ਬਰੋਜ਼ ਮੈਡਲ ਤੇ ਹਰਨੂਰ ਕੌਰ, ਸੰਗਰਾਂਦ ਤੇ ਨਵਪ੍ਰੀਤ ਸਹੋਤਾ ਨੇ ਰਿਲੇਅ ਰੇਸ ’ਚ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਤਰ੍ਹਾਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਐਥਲੈਟਿਕ ਮੁਕਾਬਲੇ ਵਿੱਚ ਲਗਭਗ 15 ਮੈਡਲ ਹਾਸਲ ਕੀਤੇ। ਇਸ ਮੌਕੇ ਸਕੂਲ ਮੈਨੇਜ਼ਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ ਤੇ ਐੱਮ. ਡੀ ਸ਼ਿਵਮ ਸ਼ਰਮਾ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ’ਤੇ ਖੁਸ਼ੀ ਜਤਾਉਂਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।