ਹੈਰੋਇਨ ਦੇ ਮਾਮਲੇ ’ਚ ਕੈਦ ਸੁਣਾਈ
ਹੈਰੋਇਨ ਦੇ ਮਾਮਲੇ ’ਚ ਕੈਦ
Publish Date: Mon, 18 May 2026 07:01 PM (IST)
Updated Date: Mon, 18 May 2026 07:03 PM (IST)
ਕਾਨੂੰਨ ਪ੍ਰਤੀਨਿਧ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ 20 ਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਮਲਕੀਤ ਸਿੰਘ ਵਾਸੀ ਰਾਓਵਾਲੀ, ਜਲੰਧਰ ਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਬਦਲੀ ਨੂੰ 1-1 ਮਹੀਨਾ 6-6 ਦਿਨ ਦੀ ਕੈਦ ਤੇ 3-3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਮੁਲਜ਼ਮਾਂ ਖ਼ਿਲਾਫ਼ ਮਿਤੀ 21 ਜੂਨ 2021 ਨੂੰ ਥਾਣਾ 1 ’ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸੇ ਅਦਾਲਤ ਨੇ 12 ਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਹਰਜੀਤ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਕਾਲੋਨੀ, ਬਸਤੀ ਸ਼ੇਖ਼, ਜਲੰਧਰ ਨੂੰ 1 ਮਹੀਨਾ 18 ਦਿਨ ਦੀ ਕੈਦ ਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਮੁਲਜ਼ਮ ਖ਼ਿਲਾਫ਼ ਮਿਤੀ 6 ਅਕਤੂਬਰ 2022 ਨੂੰ ਥਾਣਾ 5 ’ਚ ਮਾਮਲਾ ਦਰਜ ਕੀਤਾ ਗਿਆ ਸੀ।