ਹੈਰੋਇਨ ਦੇ ਮਾਮਲੇ ’ਚ ਕੈਦ
ਹੈਰੋਇਨ ਦੇ ਮਾਮਲੇ ’ਚ ਕੈਦ
Publish Date: Fri, 15 May 2026 08:32 PM (IST)
Updated Date: Fri, 15 May 2026 08:33 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਸਾਢੇ ਪੰਜ ਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਮਲੂਕ ਸਿੰਘ ਵਾਸੀ ਗੁਰੂ ਰਾਮਦਾਸ ਨਗਰ, ਜਲੰਧਰ ਨੂੰ ਇਕ ਮਹੀਨਾ 12 ਦਿਨ ਦੀ ਕੈਦ ਤੇ 2500 ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਮੁਲਜ਼ਮ ਖ਼ਿਲਾਫ਼ 29 ਮਈ 2025 ਨੂੰ ਥਾਣਾ-1 ’ਚ ਮਾਮਲਾ ਦਰਜ ਕੀਤਾ ਗਿਆ ਸੀ।