ਹੈਰੋਇਨ ਦੇ ਮਾਮਲੇ ’ਚ ਕੈਦ
ਹੈਰੋਇਨ ਦੇ ਮਾਮਲੇ ’ਚ ਕੈਦ
Publish Date: Fri, 01 May 2026 08:29 PM (IST)
Updated Date: Fri, 01 May 2026 08:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ 10 ਗਰਾਮ ਹੈਰੋਇਨ ਤੇ 23350 ਰੁਪਏ ਡਰੱਗ ਮਨੀ ਦੀ ਬਰਾਮਦਗੀ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਜਸਵਿੰਦਰ ਸਿੰਘ ਵਾਸੀ ਡਰੋਲੀ ਕਲਾਂ ਨੂੰ ਇਕ ਸਾਲ 5 ਮਹੀਨੇ 5 ਦਿਨ ਦੀ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਮੁਲਜ਼ਮ ਖ਼ਿਲਾਫ਼ 15 ਅਕਤੂਬਰ 2022 ਨੂੰ ਥਾਣਾ ਆਦਮਪੁਰ ’ਚ ਮਾਮਲਾ ਦਰਜ ਕੀਤਾ ਗਿਆ ਸੀ।