ਮਹਤਵਪੂਰਨ ਹੁੰਦੇ ਤਣਾਅ ਤੇ ਕਾਰਜਕਾਰੀ ਸੰਤੁਲਨ ਵਰਗੇ ਵਿਸ਼ੇ : ਪ੍ਰਿੰਸੀਪਲ ਖੋਸਲਾ
ਮਹਤਵਪੂਰਨ ਹੁੰਦੇ ਤਣਾਅ ਅਤੇ ਕਾਰਜਕਾਰੀ ਸੰਤੁਲਨ ਵਰਗੇ ਵਿਸ਼ੇ - ਪ੍ਰਿੰਸੀਪਲ ਖੋਸਲਾ
Publish Date: Tue, 28 Apr 2026 08:09 PM (IST)
Updated Date: Wed, 29 Apr 2026 04:17 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ’ਚ ਐੱਮਆਈਟੀ ਵਰਲਡ ਪੀਸ ਯੂਨੀਵਰਸਿਟੀ ਪੁਣੇ ਦੇ ਸਹਿਯੋਗ ਨਾਲ ਅਤੇ ਕਾਲਜ ਦੇ ਇੰਡਿਅਨ ਨੋਲਜ ਸਿਸਟਮਜ਼ ਸੈੱਲ ਦੇ ਯਤਨਾਂ ਨਾਲ ਕਾਰਜਕਾਰੀ ਤਣਾਅ ਤੇ ਕਾਰਜਕਾਰੀ ਜੀਵਨ ਸੰਤੁਲਨ ਵਿਸ਼ੇ ’ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਕਰਵਾਇਆ ਗਿਆ। ਇਸ ਮੌਕੇ ਆਕਾਸ਼ ਅਰਵਿੰਦ ਹਮਕਰ ਅਸਿਸਟੈਂਟ. ਪ੍ਰੋ. ਐੱਮਆਈਟੀ ਡਬਲਯੂ ਪੀਓ ਨੇ ਮੁੱਖ ਮਹਿਮਾਨ ਤੇ ਲਾਡੀ ਨੇ ਸਹਾਇਕ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਦਾ ਸਵਾਗਤ ਗ੍ਰੀਨ ਪਲਾਂਟਰ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਡਾ. ਰਮਨੀਤਾ ਸੈਣੀ ਸ਼ਾਰਦਾ ਪ੍ਰੋਗਰਾਮ ਕੁਆਰਡੀਨੇਟਰ ਅਤੇ ਇੰਚਾਰਜ ਸੈੱਲ ਵੱਲੋਂ ਇਸ ਵਿਸ਼ੇ ਦੀ ਆਧੁਨਿਕ ਸਮੇਂ ਵਿਚ ਮਹਤਤਾ ਤੇ ਚਾਨਣਾ ਪਾਇਆ। ਇਸ ਮੌਕੇ ਆਕਾਸ਼ ਅਰਵਿੰਦ ਹਮਕਰ ਨੇ ਕਾਰਜਸਥਲ ਤੇ ਵਧ ਰਹੇ ਤਣਾਅ ਦੇ ਪ੍ਰਭਾਵਾਂ ਅਤੇ ਸੰਤੁਲਿਤ ਜੀਵਨ ਸ਼ੈਲੀ ਦੀ ਮਹਤਤਾ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਤਣਾਅ ਪ੍ਰਬੰਧਨ ਦੇ ਵਿਹਾਰਕ ਤਰੀਕੇ, ਸਮਾਂ ਪ੍ਰਬੰਧਨ, ਮਾਨਸਿਕ ਸਿਹਤ ਅਤੇ ਸਕਾਰਾਤਮਕ ਸਚ ਦੀ ਮਹਤਤਾ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਵੱਲੋਂ ਮੇਡੀਟੇਸ਼ਨ ਫਾਰ ਡਿਟਾਕਸ ਐਂਡ ਡਿਸਸਪਲਿਨ ਤੇ ਵੀ ਚਰਚਾ ਕੀਤੀ। ਹਾਜ਼ਰ ਫੈਕਲਟੀ ਮੈਂਬਰਾਂ ਨੇ ਇਸ ਸੈਸ਼ਨ ਨੂੰ ਬਹੁਤ ਹੀ ਗਿਆਨਵਰਧਕ ਅਤੇ ਪ੍ਰੇਰਣਾਦਾਇਕ ਕਰਾਰ ਦਿਤਾ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੇ ਅਧਿਆਪਕਾਂ ਨੂੰ ਆਪਣੇ ਕਾਰਜ ਖੇਤਰ ਵਿਚ ਹਰ ਪ੍ਰਭਾਵਸ਼ਾਲੀ ਅਤੇ ਸੰਤੁਲਿਤ ਬਣਨ ਲਈ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਸੰਦੇਸ਼ ਦਿਤਾ ਕਿ ਅੱਜ ਦੇ ਯੁੱਗ ਦੌਰਾਨ ਵਿਅਸਤ ਜੀਵਨ ’ਚ ਕਾਰਜਕਾਰੀ ਤਣਾਅ ਅਤੇ ਕਾਰਜਕਾਰੀ ਸੰਤੁਲਨ ਵਰਗੇ ਵਿਸ਼ੇ ਬਹੁਤ ਮਹਤਵਪੂਰਨ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਮਾਨਸਿਕ ਤੇ ਭਾਵਨਾਤਮਕ ਸੰਤਲਨ ਸਿਰਫ਼ ਉਨ੍ਹਾਂ ਦੇ ਨਿੱਜੀ ਜੀਵਨ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਅਕਾਦਮਿਕ ਕਾਰਜ ਦੀ ਗੁਣਵੱਤਾ ਲਈ ਵੀ ਅਹਿਮ ਹੈ। ਇਸ ਮੌਕੇ ਡਾ. ਨਵਰੂਪ ਕਾਰਜਕਾਰੀ ਪ੍ਰਿੰਸੀਪਲ, ਡਾ. ਅੰਜਨਾ ਭਾਟੀਆ, ਡੀਨ ਇਨਵੇਸ਼ਨ ਅਤੇ ਆਈ.ਕਿਯੂ.ਏ.ਸੀ. ਇੰਚਾਰਜ ਤੇ ਪ੍ਰੋਗਰਾਮ ਸਹਿ ਕੋ-ਆਰਡੀਨੇਟਰ ਡਾ. ਸ਼ਵੇਤਾ ਚੌਹਾਨ ਵੀ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰਤਿਮਾ ਮੰਡੇਰ ਵੱਲੋਂ ਨਿਭਾਈ ਗਈ।