ਭਾਜਪਾ ਵੱਲੋਂ ਸੰਗਠਨ ਵਿਸਥਾਰ ਸਬੰਧੀ ਇਕੱਤਰਤਾ
ਜਲੰਧਰ ਸੈਂਟਰਲ ’ਚ ਸੰਗਠਨ ਵਿਸਥਾਰ ਸਬੰਧੀ ਅਹਿਮ ਮੀਟਿੰਗ, ਮਨੋਰੰਜਨ ਕਾਲੀਆ ਸਮੇਤ ਪ੍ਰਭਾਰੀ ਮਨੋਜ ਅਗਰਵਾਲ ਤੇ ਕਈ ਸੀਨੀਅਰ ਆਗੂ ਹਾਜ਼ਰ
Publish Date: Mon, 18 May 2026 09:40 PM (IST)
Updated Date: Mon, 18 May 2026 09:42 PM (IST)
-ਸੰਗਠਨ ਦੀ ਮਜ਼ਬੂਤੀ ਹੀ ਤੁਹਾਡੇ ਹਰ ਕਦਮ ਨੂੰ ਹੋਰ ਮਜ਼ਬੂਤ ਕਰੇਗੀ : ਇੰਜੀ. ਰਖੇਜਾ
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਰਤੀ ਜਨਤਾ ਪਾਰਟੀ ਜਲੰਧਰ ਕੇਂਦਰੀ ਮੰਡਲ 5 ਦੀ ਇੱਕ ਮਹੱਤਵਪੂਰਨ ਸੰਗਠਨਾਤਮਕ ਮੀਟਿੰਗ ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਗਵਾਈ ਹੇਠ ਅਤੇ ਮੰਡਲ ਦੇ ਕਾਰਜਕਾਰੀ ਪ੍ਰਧਾਨ ਇੰਜੀ. ਚੰਦਨ ਰਖੇਜਾ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 6 ਦੇ ਇੰਚਾਰਜ ਗੁਰਵਿੰਦਰ ਸਿੰਘ ਮੁਲਤਾਨੀ ਦੇ ਨਿਵਾਸ ਸਥਾਨ ‘ਤੇ ਕਰਵਾਈ ਕੀਤੀ ਗਈ। ਇਸ ਮੀਟਿੰਗ ਦੌਰਾਨ ਮੰਡਲ ਪ੍ਰਭਾਰੀ ਅਤੇ ਪ੍ਰਦੇਸ਼ ਕਾਰਜਕਾਰੀ ਮੈਂਬਰ ਮਨੋਜ ਅਗਰਵਾਲ, ਭਾਜਪਾ ਦੇ ਸੀਨੀਅਰ ਆਗੂ ਅਤੇ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਅਤੇ ਭਾਜਪਾ ਦੇ ਸੀਨੀਅਰ ਆਗੂ ਤੇ ਜਲੰਧਰ ਕੈਂਟ ਤੋਂ ਸਿਵਲ ਮੈਂਬਰ ਪੁਨੀਤ ਸ਼ੁਕਲਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਹਾਜ਼ਰ ਸੀਨੀਅਰ ਆਗੂਆਂ ਨੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ, ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਯੋਜਨਾਵਾਂ ਅਤੇ ਸੁਵਿਧਾਵਾਂ ਨੂੰ ਆਮ ਜਨਤਾ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਪਾਰਟੀ ਦੇ ਆਉਣ ਵਾਲੇ ਪ੍ਰੋਗਰਾਮਾਂ, ਸੰਗਠਨ ਵਿਸਥਾਰ ਅਤੇ ਬੂਥ ਪੱਧਰ ਤੱਕ ਕਰਮਚਾਰੀਆਂ ਦੀ ਸਰਗਰਮ ਭਾਈਵਾਲੀ ਨੂੰ ਯਕੀਨੀ ਬਣਾਉਣ ‘ਤੇ ਵੀ ਖਾਸ ਜ਼ੋਰ ਦਿੱਤਾ ਗਿਆ। ਇਸ ਮੌਕੇ ਸੰਗਠਨ ਨਾਲ ਜੁੜੇ ਕਈ ਪ੍ਰਮੁੱਖ ਆਗੂਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਖਾਸ ਰਹੀ, ਜਿਨ੍ਹਾਂ ਵਿੱਚ ਪ੍ਰਮੁੱਖ ਆਗੂ ਮੁਨੀਸ਼ ਨੱਡਾ, ਪ੍ਰਦੇਸ਼ ਆਈ.ਟੀ. ਵਿਭਾਗ ਦੇ ਸਹਿ-ਕੋਆਰਡੀਨੇਟਰ ਤੇ ਵਾਰਡ ਨੰਬਰ 12 ਤੋਂ ਰਜਨੀਸ਼ ਸਹਿਗਲ, ਜ਼ਿਲ੍ਹਾ ਸਕੱਤਰ ਸ਼ਾਮ ਸ਼ਰਮਾ, ਮੰਡਲ ਉਪ ਪ੍ਰਧਾਨ ਸਚਿਨ ਸ਼ਰਮਾ, ਮਹਾਮੰਤਰੀ ਅਤੇ ਵਾਰਡ ਨੰਬਰ 8 ਦੇ ਇੰਚਾਰਜ ਗੁਰਮੀਤ ਸਿੰਘ, ਸਕੱਤਰ ਜੇ.ਪੀ. ਪਾਂਡੇ, ਅਮਰਜੀਤ ਕੁਮਾਰ ਢਿੱਲਵਾਂ, ਪ੍ਰੇਮ ਜੀ, ਵਾਰਡ ਨੰਬਰ 11 ਤੋਂ ਜਰਨੈਲ ਸਿੰਘ ਡਿਪਲਾ, ਵਾਰਡ ਨੰਬਰ 9 ਤੋਂ ਰਵਿੰਦਰ ਸੋਨਕਰ, ਯੁਵਾ ਮੋਰਚਾ ਤੋਂ ਡਿੰਪਲ ਕੁਮਾਰ ਅਤੇ ਅਮਨ ਸੁਡੇਰਾ, ਰਜਤ ਸ਼ਰਮਾ, ਪਵਨ ਕੁਮਾਰ, ਭਵਨੀਤ ਸਿੰਘ, ਲਾਂਬਾ ਜੀ, ਨਰੇਸ਼ ਕੁਮਾਰ, ਨਵੀਨ ਪ੍ਰਭਾਕਰ, ਭੂਪਿੰਦਰ ਸਿੰਘ, ਯਾਦਵਿੰਦਰ ਸਿੰਘ ਸਮੇਤ ਸਮੂਹ ਟੀਮ ਹਾਜ਼ਰ ਰਹੀ।