ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਕੀਤੀ ਢਹਿ-ਢੇਰੀ
ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਕੀਤੀ ਢਾਹ ਢੇਰੀ
Publish Date: Thu, 23 Apr 2026 07:50 PM (IST)
Updated Date: Thu, 23 Apr 2026 07:55 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਮੁਹੱਲਾ ਕੋਟ ਬਾਬਾ ਦੀਪ ਸਿੰਘ ਨਗਰ ’ਚ ਫੈਸਲਾਕੁੰਨ ਕਾਰਵਾਈ ਕੀਤੀ ਗਈ। ਏਡੀਸੀਪੀ ਆਕਰਸ਼ੀ ਜੈਨ ਆਈਪੀਐੱਸ ਤੇ ਏਸੀਪੀ ਨਾਰਥ ਅਸ਼ੋਕ ਮੀਨਾ ਆਈਪੀਐੱਸ ਦੀ ਦੇਖ-ਰੇਖ ਹੇਠ ਰਵਿੰਦਰ ਕੁਮਾਰ ਏਟੀਪੀ ਦੇ ਨਾਲ ਮਿਊਂਸੀਪਲ ਕਾਰਪੋਰੇਸ਼ਨ ਦੀ ਟੀਮ, ਜਿਸ ਦੀ ਅਗਵਾਈ ਬਿਲਡਿੰਗ ਇੰਸਪੈਕਟਰ ਮੁਨੀਸ਼ ਕੁਮਾਰ ਕਰ ਰਹੇ ਸਨ, ਵੱਲੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਮੁਕੰਮਲ ਕਰਨ ਉਪਰੰਤ ਇਕ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਐੱਸਆਈ ਜਗਦੀਸ਼ ਲਾਲ, ਅਡੀਸ਼ਨਲ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8, ਜਲੰਧਰ ਕਮਿਸ਼ਨਰੇਟ ਵੱਲੋਂ ਪੁਲਿਸ ਫੋਰਸ ਸਮੇਤ ਸੁਰੱਖਿਆ ਮੁਹੱਈਆ ਕੀਤੀ ਗਈ। ਇਹ ਢਾਹੀ ਗਈ ਇਮਾਰਤ ਮਸ਼ਹੂਰ ਨਸ਼ਾ ਤਸਕਰ ਦਲੀਪ ਸਿੰਘ ਉਰਫ਼ ਲੱਡਾ, ਪੁੱਤਰ ਅਮਰੀਕ ਸਿੰਘ, ਵਾਸੀ ਮਕਾਨ ਨੰਬਰ ਐੱਨਜੀ-120, ਮੁਹੱਲਾ ਬਾਬਾ ਦੀਪ ਸਿੰਘ ਨਗਰ, ਜਲੰਧਰ ਨਾਲ ਸਬੰਧਤ ਸੀ। ਉਸ ਖਿਲਾਫ ਐੱਨਡੀਪੀਐੱਸ ਐਕਟ ਤੇ ਹੋਰ ਧਾਰਾਵਾਂ ਹੇਠ ਵੱਖ-ਵੱਖ ਥਾਣਿਆਂ ’ਚ ਲਗਭਗ 6 ਮਾਮਲੇ ਦਰਜ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ-1 ਆਕਰਸ਼ੀ ਜੈਨ ਆਈਪੀਐੱਸ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਅਜਿਹੀਆਂ ਸਖਤ ਕਾਰਵਾਈਆਂ ਅਗਲੇ ਸਮੇਂ ’ਚ ਵੀ ਜਾਰੀ ਰਹਿਣਗੀਆਂ ਤੇ ਨਸ਼ਾ ਤਸਕਰੀ ’ਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ਼ ਜ਼ੀਰੋ ਟੋਲਰਸ ਨੀਤੀ ਅਪਣਾਈ ਜਾਵੇਗੀ।