ਅਮਰੀਕਾ ਨੇ 50% ਟੈਰਿਫ਼ ਵਾਪਸ ਨਾ ਲਿਆ ਤਾਂ LPU ’ਚ ਹੋਵੇਗਾ ਅਮਰੀਕੀ ਚੀਜ਼ਾਂ ਦਾ ਬਾਈਕਾਟ : ਡਾ. ਮਿੱਤਲ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ’ਚ ਆਜ਼ਾਦੀ ਦਿਵਸ ਮੌਕੇ ਰਾਜ ਸਭਾ ਮੈਂਬਰ ਤੇ ਐੱਲਪੀਯੂ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਪ੍ਰੋ ਚਾਂਸਲਰ ਡਾ. ਰਸ਼ਮੀ ਮਿੱਤਲ ਨਾਲ ਕੌਮੀ ਤਿਰੰਗਾ ਲਹਿਰਾਇਆ। ਇਸ ਦੌਰਾਨ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਜੇ ਅਮਰੀਕਾ 27 ਅਗਸਤ ਤੱਕ 50 ਫੀਸਦ ਟੈਰਿਫ਼ ਵਾਪਸ ਨਹੀਂ ਲੈਂਦਾ, ਤਾਂ ਐੱਲਪੀਯੂ ’ਚ ਅਮਰੀਕੀ ਵਸਤੂਆਂ ਦਾ ਬਾਈਕਾਟ ਕੀਤਾ ਜਾਵੇਗਾ।
Publish Date: Mon, 18 Aug 2025 09:32 AM (IST)
Updated Date: Mon, 18 Aug 2025 09:33 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ’ਚ ਆਜ਼ਾਦੀ ਦਿਵਸ ਮੌਕੇ ਰਾਜ ਸਭਾ ਮੈਂਬਰ ਤੇ ਐੱਲਪੀਯੂ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਪ੍ਰੋ ਚਾਂਸਲਰ ਡਾ. ਰਸ਼ਮੀ ਮਿੱਤਲ ਨਾਲ ਕੌਮੀ ਤਿਰੰਗਾ ਲਹਿਰਾਇਆ। ਇਸ ਦੌਰਾਨ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਜੇ ਅਮਰੀਕਾ 27 ਅਗਸਤ ਤੱਕ 50 ਫੀਸਦ ਟੈਰਿਫ਼ ਵਾਪਸ ਨਹੀਂ ਲੈਂਦਾ, ਤਾਂ ਐੱਲਪੀਯੂ ’ਚ ਅਮਰੀਕੀ ਵਸਤੂਆਂ ਦਾ ਬਾਈਕਾਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਬਾਹਰੀ ਦਬਾਅ ਸਾਹਮਣੇ ਨਹੀਂ ਝੁਕਣਗੇ। ਜੇ ਕੋਈ ਸਾਡੇ ਦੇਸ਼ ਦੀ ਆਰਥਿਕ ਜਾਂ ਸਮੂਹਿਕ ਪ੍ਰਗਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਦ੍ਰਿੜਤਾ ਤੇ ਏਕਤਾ ਨਾਲ ਜਵਾਬ ਦੇਵਾਂਗੇ, ਕਿਉਂਕਿ ਅੱਜ ਦਾ ਭਾਰਤ ਸ਼ਕਤੀਸ਼ਾਲੀ ਹੈ।
ਉਨ੍ਹਾਂ ਦੱਸਿਆ ਕਿ ਕੈਂਪਸ ’ਚ ਕਿਸੇ ਵੀ ਅਮਰੀਕੀ ਉਤਪਾਦ ਦੀ ਬਿਕਵਾਲੀ ਨਹੀਂ ਹੋਵੇਗੀ। ਡਾ. ਮਿੱਤਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਅਪੀਲ ਕੀਤੀ ਕਿ ਭਾਰਤ 'ਤੇ 50 ਫੀਸਦ ਟੈਰੀਫ਼ ਲਗਾਉਣ ਦੀ ਬਜਾਏ ਆਪਸੀ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕੱਢਿਆ ਜਾਵੇ।