ਹਾਈਪਰਟੈਂਸ਼ਨ ਬਣ ਰਿਹੈ ਦਿਲ ਲਈ ਖਾਮੋਸ਼ ਖ਼ਤਰਾ : ਡਾ. ਸ਼ਰਮਾ
ਹਾਈਪਰਟੈਨਸ਼ਨ ਦਿਲ ਲਈ ਬਣ ਰਿਹਾ ਖਾਮੋਸ਼ ਖਤਰਾ : ਡਾ. ਵੀਪੀ ਸ਼ਰਮਾ
Publish Date: Tue, 19 May 2026 07:11 PM (IST)
Updated Date: Tue, 19 May 2026 07:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਫੋਰਟਿਸ ਹਸਪਤਾਲ ਜਲੰਧਰ ਦੇ ਡਾਇਰੈਕਟਰ ਤੇ ਸੀਨੀਅਰ ਕਾਰਡੀਓਲੋਜਿਸਟ ਡਾ. ਵੀ.ਪੀ. ਸ਼ਰਮਾ ਨੇ ਕਿਹਾ ਕਿ ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਦਿਲ ਦੀ ਸਿਹਤ ਲਈ ਖਾਮੋਸ਼ ਖਤਰਾ ਬਣਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਵੱਧ ਬਲੱਡ ਪ੍ਰੈਸ਼ਰ ਦਿਲ ’ਤੇ ਵਾਧੂ ਦਬਾਅ ਪਾਂਦਾ ਹੈ, ਜਿਸ ਨਾਲ ਦਿਲ ਦੀਆਂ ਨਾੜੀਆਂ ਸਖ਼ਤ ਹੋ ਸਕਦੀਆਂ ਹਨ ਤੇ ਹਾਰਟ ਫੇਲ੍ਹੀਅਰ ਜਾਂ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਹਾਈਪਰਟੈਨਸ਼ਨ ਨੂੰ ‘ਸਾਈਲੈਂਟ ਕਿਲਰ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦੇ ਲੱਛਣ ਆਮ ਤੌਰ ’ਤੇ ਦੇਰ ਨਾਲ ਸਾਹਮਣੇ ਆਉਂਦੇ ਹਨ। ਸਾਹ ਚੜ੍ਹਨਾ, ਚੱਕਰ ਆਉਣਾ, ਧੁੰਦਲਾ ਨਜ਼ਰ ਆਉਣਾ ਤੇ ਨੱਕ ’ਚੋਂ ਖੂਨ ਆਉਣਾ ਇਸ ਦੇ ਸੰਭਾਵੀਂ ਲੱਛਣ ਹੋ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਨਮਕ ਘੱਟ ਵਰਤਣ, ਹਰੀ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਵਧਾਉਣ, ਤੰਬਾਕੂ ਤੇ ਸ਼ਰਾਬ ਤੋਂ ਦੂਰ ਰਹਿਣ, ਨਿਯਮਿਤ ਕਸਰਤ ਕਰਨ ਤੇ ਬਲੱਡ ਪ੍ਰੈਸ਼ਰ ਦੀ ਸਮੇਂ-ਸਮੇਂ ਜਾਂਚ ਕਰਵਾਉਣ ਦੀ ਸਲਾਹ ਦਿੱਤੀ।