ਟੀ-20 ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸੰਪੰਨ
11ਵਾਂ ਠਾਕੁਰ ਵਰਿਆਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ: ਆਦਿਤਿਆ 11 ਦਿੱਲੀ ਅਤੇ ਲਾਂਚਿੰਗ ਪੈਡ ਚੰਡੀਗੜ੍ਹ ਰਹੇ ਸਾਂਝੇ ਜੇਤੂ
Publish Date: Mon, 16 Mar 2026 04:13 PM (IST)
Updated Date: Tue, 17 Mar 2026 04:04 AM (IST)

ਆਦਿਤਿਆ 11 ਦਿੱਲੀ ਤੇ ਲਾਂਚਿੰਗ ਪੈਡ ਚੰਡੀਗੜ੍ਹ ਰਹੇ ਸਾਂਝੇ ਜੇਤੂ, ਮੀਂਹ ਕਾਰਨ ਫਾਈਨਲ ਦਾ ਮਜ਼ਾ ਹੋਇਆ ਕਿਰਕਿਰਾ, ਦੋਵਾਂ ਟੀਮਾਂ ਨੂੰ 3-3 ਲੱਖ ਰੁਪਏ ਨਕਦ ਤੇ ਟਰਾਫੀ ਨਾਲ ਕੀਤਾ ਸਨਮਾਨਿਤ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰੇਲਵੇ ਮੰਡੀ ਕ੍ਰਿਕਟ ਗਰਾਊਂਡ ਵਿਖੇ ਕਰਵਾਇਆ ਗਿਆ 4 ਦਿਨਾਂ 11ਵਾਂ ਠਾਕੁਰ ਵਰਿਆਮ ਸਿੰਘ ਮੈਮੋਰੀਅਲ ਓਪਨ ਆਲ-ਇੰਡੀਆ ਟੀ-20 ਕ੍ਰਿਕਟ ਟੂਰਨਾਮੈਂਟ ਯਾਦਗਾਰੀ ਪਲਾਂ ਨਾਲ ਸੰਪੰਨ ਹੋਇਆ। ਹਾਲਾਂਕਿ, ਫਾਈਨਲ ਮੈਚ ਦੌਰਾਨ ਪਏ ਮੀਂਹ ਨੇ ਖੇਡ ਦਾ ਮਜ਼ਾ ਖ਼ਰਾਬ ਕਰ ਦਿੱਤਾ, ਜਿਸ ਕਾਰਨ ਪ੍ਰਬੰਧਕਾਂ ਵੱਲੋਂ ਦੋਵਾਂ ਫਾਈਨਲਿਸਟ ਟੀਮਾਂ ਨੂੰ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ। ਇਸ ਟੂਰਨਾਮੈਂਟ ਦਾ ਆਯੋਜਨ ਸਾਬੀ ਕ੍ਰਿਕਟ ਕਲੱਬ ਹੁਸ਼ਿਆਰਪੁਰ ਦੇ ਪ੍ਰਧਾਨ ਸਤਪ੍ਰੀਤ ਸਿੰਘ ਸਾਬੀ ਵੱਲੋਂ ਅਮਨਦੀਪ ਸਿੰਘ ਸ਼ੈਲਾ, ਵਿਨੋਦ ਠਾਕੁਰ ਅਤੇ ਸੋਨੂੰ ਠਾਕੁਰ (ਠਾਕੁਰ ਬ੍ਰਦਰਜ਼) ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ। ਟੂਰਨਾਮੈਂਟ ਦੇ ਚੌਥੇ ਅਤੇ ਆਖਰੀ ਦਿਨ ਫਾਈਨਲ ਮੈਚ ਆਦਿਤਿਆ 11 ਦਿੱਲੀ ਅਤੇ ਲਾਂਚਿੰਗ ਪੈਡ ਚੰਡੀਗੜ੍ਹ ਵਿਚਕਾਰ ਖੇਡਿਆ ਗਿਆ। ਮੈਚ ਬੜੇ ਉਤਸ਼ਾਹ ਨਾਲ ਸ਼ੁਰੂ ਹੋਇਆ ਪਰ ਅਚਾਨਕ ਪਏ ਮੀਂਹ ਕਾਰਨ ਖੇਡ ਜਾਰੀ ਨਾ ਰਹਿ ਸਕੀ। ਕਾਫੀ ਦੇਰ ਤੱਕ ਮੀਂਹ ਰੁਕਣ ਦੀ ਉਡੀਕ ਕੀਤੀ ਗਈ ਪਰ ਮੌਸਮ ਸਾਫ਼ ਨਾ ਹੋਣ ਕਾਰਨ ਆਯੋਜਕਾਂ ਨੇ ਦੋਵਾਂ ਟੀਮਾਂ ਨੂੰ ਸਾਂਝੇ ਜੇਤੂ ਘੋਸ਼ਿਤ ਕਰ ਦਿੱਤਾ। ਇਸ ਮੌਕੇ ਦੋਵਾਂ ਟੀਮਾਂ ਨੂੰ 3-3 ਲੱਖ ਰੁਪਏ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਪ੍ਰੀਤ ਸਿੰਘ ਸਾਬੀ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ, ਸਹਿਯੋਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋਇਆ ਹੈ। ਉਨ੍ਹਾਂ ਚਾਰੇ ਦਿਨ ਮੈਦਾਨ ਵਿੱਚ ਪਹੁੰਚੇ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਵੱਡੇ ਟੂਰਨਾਮੈਂਟ ਕਰਵਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਅਮਰਜੀਤ ਸਿੰਘ (ਸਿੰਡੀਕੇਟ ਵਾਲੇ), ਪੂਨਮ ਛਿੱਬਾ, ਮੁਸਕਾਨ ਛਿੱਬਾ, ਅਰਮਾਨ ਛਿੱਬਾ, ਰੁਪਿੰਦਰ ਰਾਣਾ, ਮੋਨੂੰ ਰਾਣਾ, ਯੁਗਵੀਰ ਰਾਣਾ, ਗੌਰੀ ਰਾਣਾ, ਤਾਨਿਆ ਠਾਕੁਰ, ਸਾਹਿਲ ਠਾਕੁਰ, ਤੁਸ਼ਾਰ ਸ਼ਰਮਾ, ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ, ਰਣਜੀ ਟਰਾਫੀ ਖਿਡਾਰੀ ਅਰੁਣ ਬੇਦੀ, ਰਾਸ਼ਟਰੀ ਕ੍ਰਿਕਟ ਖਿਡਾਰੀ ਅਤੇ ਕੋਚ ਕੁਲਦੀਪ ਧਾਮੀ, ਸਤਿੰਦਰ ਸਿੰਘ, ਜਸਪ੍ਰੀਤ ਸਿੰਘ, ਸਤੀਸ਼ ਮਾਮਾ, ਧਰਮਵੀਰ ਸਿੰਘ, ਰਣਵੀਰ ਰਾਣਾ, ਜਸਪ੍ਰੀਤ ਕੌਰ, ਚੰਦਰ ਮੋਹਨ, ਕੁਮੈਂਟੇਟਰ ਅਲੰਕਾਰ ਗੌਤਮ, ਭਰਤ ਕੁਮਾਰ, ਦਲਜੀਤ ਸਿੰਘ, ਦਵਿੰਦਰ ਵੀ. ਕਲਿਆਣ, ਜੈਪੁਰ ਕਲਿਆਣ, ਨਰਵੀਰ ਕੌਰ, ਅੰਮ੍ਰਿਤਪਾਲ ਸਿੰਘ, ਸਕੋਰਰ ਅਮਰ ਰਾਜਪੂਤ, ਆਨਲਾਈਨ ਸਕੋਰਰ ਜਯੰਤ ਸ਼ਰਮਾ, ਮੇਹਰ ਸਿੰਘ, ਪੰਕਜ ਕੁਮਾਰ, ਤਰੁਣ ਖੋਸਲਾ, ਕੇਵਲ ਠਾਕੁਰ, ਐਡਵੋਕੇਟ ਅਵਨੀਸ਼, ਪਰਵੀਨ ਸ਼ਿੰਟੂ, ਦਲਜੀਤ ਧੀਮਾਨ, ਅਨਿਲ ਹੰਸ, ਜਸਵੀਰ ਘੋੜੀ, ਰਾਮ ਕੁਮਾਰ ਫੁੰਮਣ, ਕੁਮਾਰ ਵਿਨੋਦ, ਵਿਜੇ ਗਿੱਲ, ਅਮਿਤ ਭੱਟੀ, ਕੁਮਾਰ ਗਿੱਲ, ਬੁੱਢੀ ਕੁਮਾਰ, ਸੁਨੀਲ ਕੁਮਾਰ ਅਤੇ ਸੋਢੀ ਰਾਮ ਆਦਿ ਹਾਜ਼ਰ ਸਨ।