ਮੈਰੀਟੋਰੀਅਸ ਸਕੂਲਾਂ ਦੀ ਕਾਉਂਸਲਿੰਗ ਦਾ ਸਮਾਂ ਤੇ ਸ਼ਡਿਊਲ ਬਦਲਿਆ
ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਲਈ ਵੱਡੀ ਖ਼ਬਰ: ਅਤਿ ਦੀ ਗਰਮੀ ਕਾਰਨ ਮੈਰੀਟੋਰੀਅਸ ਸਕੂਲਾਂ ਦੀ ਕਾਉਂਸਲਿੰਗ ਦਾ ਸਮਾਂ ਅਤੇ ਸ਼ਡਿਊਲ ਬਦਲਿਆ
Publish Date: Thu, 28 May 2026 08:03 PM (IST)
Updated Date: Fri, 29 May 2026 04:14 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਦੀ ਉਡੀਕ ਕਰ ਰਹੇ ਹੋਣਹਾਰ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਪੈ ਰਹੀ ਅਤਿ ਦੀ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਕੂਲਾਂ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਨਵਾਂ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਇਸ ਫੈਸਲੇ ਦੇ ਮੱਦੇਨਜ਼ਰ ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਨੇ 11ਵੀਂ ਜਮਾਤ ਦੀ ਕਾਉਂਸਲਿੰਗ ਸੂਚੀ ਅਤੇ ਸ਼ਡਿਊਲ ਵਿੱਚ ਵੱਡਾ ਫੇਰਬਦਲ ਕੀਤਾ ਹੈ। ਬਾਕਸ-- 4600 ਸੀਟਾਂ ਲਈ ਹੋਣਾ ਹੈ ਦਾਖਲਾ ਜਾਣਕਾਰੀ ਮੁਤਾਬਕ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ (ਜਿਸ ਵਿੱਚ ਤਲਵਾੜਾ ਸਥਿਤ ਸਕੂਲ ਸਿਰਫ਼ ਕੁੜੀਆਂ ਲਈ ਹੈ) ਵਿੱਚ 11ਵੀਂ ਜਮਾਤ ਦੀਆਂ ਕੁੱਲ 4,600 ਸੀਟਾਂ (2875 ਕੁੜੀਆਂ ਅਤੇ 1725 ਮੁੰਡੇ) ਲਈ 1 ਮਾਰਚ 2026 ਨੂੰ ਦਾਖਲਾ ਪ੍ਰੀਖਿਆ ਕਰਵਾਈ ਗਈ ਸੀ। ਇਸ ਵਿੱਚ ਯੋਗ ਪਾਏ ਗਏ ਵਿਦਿਆਰਥੀਆਂ ਦੀ ਪਹਿਲੀ ਕਾਉਂਸਲਿੰਗ ਬੀਤੀ 22 ਮਈ ਨੂੰ ਮੁਕੰਮਲ ਹੋ ਚੁੱਕੀ ਹੈ। ਨਵਾਂ ਸੋਧਿਆ ਹੋਇਆ ਕਾਉਂਸਲਿੰਗ ਸ਼ਡਿਊਲ (ਸਵੇਰੇ 7:30 ਤੋਂ ਦੁਪਹਿਰ 1:30 ਵਜੇ ਤੱਕ) • 29 ਮਈ 2026 (ਸ਼ੁੱਕਰਵਾਰ): ਕੁੜੀਆਂ (ਨੰਬਰ 1 ਤੋਂ 700) | ਮੁੰਡੇ (ਨੰਬਰ 1 ਤੋਂ 580) • 30 ਮਈ 2026 (ਸ਼ਨੀਵਾਰ): ਕੁੜੀਆਂ (ਨੰਬਰ 701 ਤੋਂ 1400) | ਮੁੰਡੇ (ਨੰਬਰ 581 ਤੋਂ 1160) • 01 ਜੂਨ 2026 (ਸੋਮਵਾਰ): ਕੁੜੀਆਂ (ਨੰਬਰ 1401 ਤੋਂ 2100) | ਮੁੰਡੇ (ਨੰਬਰ 1161 ਤੋਂ 1740) • 02 ਜੂਨ 2026 (ਮੰਗਲਵਾਰ): ਕੁੜੀਆਂ (ਨੰਬਰ 2101 ਤੋਂ 2800) | ਮੁੰਡੇ (ਨੰਬਰ 1741 ਤੋਂ 2320) • 03 ਜੂਨ 2026 (ਬੁੱਧਵਾਰ): ਕੁੜੀਆਂ (ਨੰਬਰ 2801 ਤੋਂ 3510) | ਮੁੰਡੇ (ਨੰਬਰ 2321 ਤੋਂ 2889) ਬਾਕਸ-- ਅਧਿਕਾਰਤ ਵੈੱਬਸਾਈਟ ਤੇ ਨਜ਼ਰ ਰੱਖਣ ਦੀ ਹਦਾਇਤ ਮੈਰੀਟੋਰੀਅਸ ਸੋਸਾਇਟੀ ਦੇ ਸਹਾਇਕ ਪ੍ਰੋਜੈਕਟ ਡਾਇਰੈਕਟਰ ਨੇ ਸਪੱਸ਼ਟ ਕੀਤਾ ਹੈ ਕਿ ਕਾਉਂਸਲਿੰਗ ਦੀਆਂ ਬਾਕੀ ਸਾਰੀਆਂ ਸ਼ਰਤਾਂ ਅਤੇ ਨਿਯਮ ਪਹਿਲਾਂ ਜਾਰੀ ਕੀਤੇ ਪਬਲਿਕ ਨੋਟਿਸ ਅਨੁਸਾਰ ਹੀ ਰਹਿਣਗੇ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਕਾਉਂਸਲਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀ ਤਾਜ਼ਾ ਜਾਣਕਾਰੀ ਅਤੇ ਹੋਰ ਬਦਲਾਅ ਦੇਖਣ ਲਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://www.ssapunjab.org ਤੇ ਲਗਾਤਾਰ ਨਜ਼ਰ ਬਣਾਈ ਰੱਖਣ।