ਸੱਤਾ ਦੇ ਨਸ਼ੇ ’ਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਬੀਨ ਵਜਾ ਕੇ ਜਗਾਇਆ
ਸੱਤਾ ਦੇ ਨਸ਼ੇ ਵਿੱਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਐਨ.ਪੀ.ਐਸ. ਮੁਲਾਜ਼ਮਾਂ ਨੇ ਬੀਨ ਵਜਾ ਕੇ ਜਗਾਇਆ
Publish Date: Thu, 28 May 2026 06:50 PM (IST)
Updated Date: Fri, 29 May 2026 04:11 AM (IST)

ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਦੌਰਾਨ ਸੈਂਕੜੇ ਮੁਲਾਜ਼ਮਾਂ ਨੇ ਲਿਆ ਹਿੱਸਾ ਸਰਕਾਰ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਸਾਲ 2004 ਤੋਂ ਬਾਅਦ ਭਰਤੀ ਹੋਏ ਐੱਨਪੀਐੱਸ (ਨਵੀਂ ਪੈਨਸ਼ਨ ਸਕੀਮ) ਕਰਮਚਾਰੀਆਂ ਨੇ ਅੱਜ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਦੇ ਬੈਨਰ ਹੇਠ ਤਿੱਖਾ ਰੋਸ ਮੁਜ਼ਾਹਰਾ ਕੀਤਾ। ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਤਿੰਨ ਪ੍ਰਮੁੱਖ ਜਥੇਬੰਦੀਆਂ—ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀ.ਪੀ.ਐਫ. ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਸਾਂਝੇ ਸੱਦੇ ਤੇ ਸੈਂਕੜੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਡਾ. ਰਵਜੋਤ ਦੇ ਦਫ਼ਤਰ ਸਾਹਮਣੇ ਮੁੱਖ ਮੰਤਰੀ ਦੇ ਪੋਸਟਰ ਅੱਗੇ ਬੀਨ ਵਜਾ ਕੇ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੰਚ ਦੇ ਪ੍ਰਮੁੱਖ ਆਗੂਆਂ ਜਸਵੀਰ ਤਲਵਾੜਾ, ਸੰਜੀਵ ਧੂਤ, ਨਿਤਿਨ ਮਹਿਰਾ, ਤਿਲਕ ਰਾਜ, ਪ੍ਰਿਤਪਾਲ ਸਿੰਘ ਚੌਟਾਲਾ, ਸੁਰਜੀਤ ਰਾਜਾ, ਬਲਵੀਰ ਬਡੇਸਰੋਂ ਅਤੇ ਪ੍ਰਿੰਸ ਗੜ੍ਹਦੀਵਾਲਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਚੋਣ ਵਾਅਦੇ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਸਰਕਾਰ ਬਣੀ ਨੂੰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਆਪਣਾ ਹੀ 18 ਨਵੰਬਰ 2022 ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ ਜੋ ਮੁਲਾਜ਼ਮਾਂ ਦੇ ਹੱਕ ਵਿੱਚ ਖੜ੍ਹਨ ਦੀ ਬਜਾਏ, ਅਦਾਲਤਾਂ ਵਿੱਚ ਜਾ ਕੇ ਮੁਲਾਜ਼ਮਾਂ ਦੇ ਜਾਇਜ਼ ਹੱਕਾਂ ਨੂੰ ਕੁਚਲ ਰਹੀ ਹੈ। ਬਾਕਸ-- ਅਗਲੇ ਸੰਘਰਸ਼ ਦਾ ਐਲਾਨ: ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਇਸ ਵਾਅਦਾ-ਖਿਲਾਫ਼ੀ ਵਿਰੁੱਧ 4 ਜੁਲਾਈ ਨੂੰ ਮੋਗਾ ਵਿਖੇ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ, ਜਿਸ ਵਿੱਚ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਜਾਵੇਗਾ ਅਤੇ ਉਨ੍ਹਾਂ ਲਈ ਕੁਰਸੀਆਂ ਵੀ ਲਗਾਈਆਂ ਜਾਣਗੀਆਂ। ਜੇਕਰ ਮੁੱਖ ਮੰਤਰੀ ਇਸ ਕਨਵੈਨਸ਼ਨ ਵਿੱਚ ਸ਼ਾਮਲ ਨਾ ਹੋਏ ਤਾਂ 23 ਅਗਸਤ ਨੂੰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਇੱਕ ਵਿਸ਼ਾਲ ਮਹਾਰੈਲੀ ਕੀਤੀ ਜਾਵੇਗੀ, ਜਿਸ ਦੀਆਂ ਤਿਆਰੀਆਂ ਬਲਾਕ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਰੋਸ ਮੁਜ਼ਾਹਰੇ ’ਚ ਸੁਨੀਲ ਸ਼ਰਮਾ, ਵਰਿੰਦਰ ਵਿੱਕੀ, ਸੱਤ ਪ੍ਰਕਾਸ਼, ਵਿਕਾਸ ਸ਼ਰਮਾ (ਜ਼ਿਲ੍ਹਾ ਪ੍ਰੈੱਸ ਸਕੱਤਰ), ਰਜਤ ਮਹਾਜਨ, ਸਚਿਨ ਹੁਸ਼ਿਆਰਪੁਰ, ਮਨਮੋਹਨ ਤਲਵਾੜਾ, ਰਾਕੇਸ਼ ਪਰਮਾਰ, ਕਮਾਹੀ ਦੇਵੀ, ਸਚਿਨ ਗੜ੍ਹਦੀਵਾਲਾ, ਚਮਨ ਲਾਲ, ਸੁਖਦੇਵ ਲੈਕਚਰਾਰ, ਕਰਮਜੀਤ ਸਿੰਘ, ਉਪਿੰਦਰ ਸਿੰਘ, ਮਨੋਹਰ ਸਿੰਘ, ਲੈਕਚਰਾਰ ਅਮਰ ਸਿੰਘ, ਗੁਰਚਰਨ ਸਿੰਘ, ਨਰਿੰਦਰ ਅਜਨੋਹਾ, ਬਲਦੇਵ ਸਿੰਘ ਟਾਂਡਾ, ਪਰਮਜੀਤ ਕਾਤਿਬ, ਰਕੇਸ਼ ਟਾਂਡਾ, ਸਰਬਜੀਤ ਸਿੰਘ, ਸਤੀਸ਼ ਕੁਮਾਰ, ਦਵਿੰਦਰ ਸਿੰਘ, ਮੁੱਖ-ਅਧਿਆਪਕ ਅਮਨਦੀਪ ਹਾਜ਼ੀਪੁਰ, ਸਤੀਸ਼ ਮਕੇਰੀਆਂ, ਸਰਬਜੀਤ ਸਿੰਘ ਟਾਂਡਾ, ਮਨਪ੍ਰੀਤ ਸਿੰਘ ਕੋਟਲਾ ਨੌ ਸਿੰਘ, ਨੀਰਜ ਕੁਮਾਰ, ਗਗਨ ਸਿਆਲ, ਸਿੰਦਰ ਕਲਸੀ (ਹੈਲਥ ਵਿਭਾਗ), ਲੈਕਚਰਾਰ ਕਮਲਦੀਪ ਸਿੰਘ, ਸੰਜੀਵ ਕਲਸੀ, ਇੰਦਰਜੀਤ ਸਿੰਘ, ਕਸ਼ਮੀਰ ਸਿੰਘ (ਪੰਜਾਬ ਰੋਡਵੇਜ਼), ਰਾਜੇਸ਼ ਅਰੋੜਾ, ਵਿਕਾਸ ਅਰੋੜਾ, ਜਸਵੀਰ ਬੋਦਲ, ਨਿਰਮਲ ਬੱਧਨ, ਰਣਵੀਰ ਸਿੰਘ, ਗੁਰਕੰਵਲ ਬੋਦਲ ਅਤੇ ਉਮੇਸ਼ ਦਸੂਹਾ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ। 30 ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਕਰਮਚਾਰੀ।