ਜ਼ਿਲਾ ਪ੍ਰਧਾਨ ਦਸੂਹਾ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ
ਜ਼ਿਲਾ ਪ੍ਰਧਾਨ ਦਸੂਹਾ ਨੇ ਨਵ ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ
Publish Date: Thu, 21 May 2026 05:42 PM (IST)
Updated Date: Fri, 22 May 2026 04:08 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਮਨਜੀਤ ਸਿੰਘ ਦਸੂਹਾ ਨੇ ਪਾਰਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਜੌਹਲ, ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ, ਜਿਲਾ ਅਜਰਵਰ ਜਰਨੈਲ ਸਿੰਘ ਗੜਦੀਵਾਲ, ਸਕੱਤਰ ਜਨਰਲ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ, ਹਲਕਾ ਸ਼ਾਮ ਚੁਰਾਸੀ ਦੇ ਸੇਵਾਦਾਰ ਮਦਨ ਮੋਹਨ ਸਿੰਘ ਮੂਸਾ, ਚੀਫ ਨਿਰਮਲ ਸਿੰਘ ਮੁਕੇਰੀਆਂ ਵੀ ਹਾਜ਼ਰ ਸਨ। ਦਸੂਹਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਪੰਥਕ ਆਗੂਆਂ ਤੇ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਜੋ ਮਾਣ ਸਤਿਕਾਰ ਦਿੱਤਾ ਹੈ ਉਹ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪਾਰਟੀ ਦੇ ਅਹੁਦੇਦਾਰਾਂ ਦੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ ਜਿਸ ਵਿੱਚ ਮਿਹਨਤੀ ਵਰਕਰਾਂ ਤੇ ਨਵੇਂ ਨੌਜਵਾਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸਰਕਲ ਪ੍ਰਧਾਨ ਟਾਂਡਾ ਜਥੇਦਾਰ ਕਿਰਪਾਲ ਸਿੰਘ ਜਾਜਾ, ਜਥੇਦਾਰ ਜਸਵਿੰਦਰ ਸਿੰਘ ਸੋਨੂ ਟਾਂਡਾ, ਜਥੇਦਾਰ ਚੀਫ ਨਿਰਮਲ ਸਿੰਘ ਮਕੇਰੀਆਂ, ਲਖਵੰਤ ਸਿੰਘ ਚੀਮਾ ਦਸੂਹਾ, ਪਰਮਜੀਤ ਸਿੰਘ ਖਾਲਸਾ ਦਸੂਹਾ, ਸੁਖਵਿੰਦਰ ਸਿੰਘ ਹੁਸ਼ਿਆਰਪੁਰ, ਬਲਵਿੰਦਰ ਸਿੰਘ ਮਿਆਣੀ, ਗੁਰਦੇਵ ਸਿੰਘ ਜੀਆ ਨੱਥਾ, ਬਲਜੀਤ ਸਿੰਘ ਕਾਨੂਗੋ ਸਰਾਂ, ਸੂਬੇਦਾਰ ਮੇਜਰ ਦਿਆਲ ਸਿੰਘ ਗੜਦੀਵਾਲ, ਇੰਸਪੈਕਟਰ ਗੁਰਦੀਪ ਸਿੰਘ ਦਾਤਾ, ਅਮਰਪ੍ਰੀਤ ਸਿੰਘ ਮੰਨਾ ਜਿਲਾ ਕਲੈਕਟਰ, ਉਕਾਰ ਸਿੰਘ ਹੁਸ਼ਿਆਰਪੁਰ, ਬਲਜਿੰਦਰ ਸਿੰਘ ਸੈਣੀ, ਗੁਰਦੇਵ ਸਿੰਘ ਸੱਲਾ, ਭੁਪਿੰਦਰ ਸਿੰਘ ਹੁਸ਼ਿਆਰਪੁਰ, ਬਾਬਾ ਬਲਬੀਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਸੰਨੀ ਡੱਡੀਆਂ, ਮੋਹਣ ਲਾਲ ਕਲਸੀ, ਜੀਵਨ ਕੁਮਾਰ ਹੁਸ਼ਿਆਰਪੁਰ, ਸੁਖਜਿੰਦਰ ਸਿੰਘ ਸਿੰਘਪੁਰਾ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ, ਮਨੀ ਸਿੰਘ ਕਲੋਆ, ਹਰਬੰਸ ਸਿੰਘ ਕਮਲ ਹੁਸ਼ਿਆਰਪੁਰ, ਮੈਨੇਜਰ ਮੂਲਾ ਸਿੰਘ, ਅਮਰਜੀਤ ਸਿੰਘ ਚੱਕ ਲਾਦੀਆਂ, ਜਸਵਿੰਦਰ ਸਿੰਘ ਪਟਵਾਰੀ ਹੁਸ਼ਿਆਰਪੁਰ, ਰਵਿੰਦਰ ਸਿੰਘ ਮੋਮੀ, ਬਲਵੀਰ ਸਿੰਘ ਮਾਡਲ ਟਾਊਨ ਟਾਂਡਾ, ਹੁਕਮ ਪ੍ਰੀਤ ਸਿੰਘ ਬਗੋਲਾ, ਮੋਹਨਜੀਤ ਸਿੰਘ ਮੂਨਕ ਖੁਰਦ, ਸਰਬਣ ਸਿੰਘ ਦਸ਼ਮੇਸ਼ ਨਗਰ ਟਾਂਡਾ, ਗੁਰਬਖਸ਼ ਸਿੰਘ ਜੰਡੌਰ, ਜਸਬੀਰ ਸਿੰਘ ਨੀਟਾ, ਜਥੇਦਾਰ ਮਲਕੀਤ ਸਿੰਘ, ਜਥੇਦਾਰ ਸੁਰਜੀਤ ਸਿੰਘ, ਚੌਹਾਨ ਢਡਿਆਲਾ, ਜਥੇਦਾਰ ਮਲਕੀਤ ਸਿੰਘ, ਬਾਬਾ ਬਲਬੀਰ ਸਿੰਘ ਓਹੜਪੁਰ, ਜਰਨੈਲ ਸਿੰਘ ਗੋਮਰਾ, ਸੁਖਬੀਰ ਸਿੰਘ ਕਾਕਾ, ਪ੍ਰਿਥੀ ਸਿੰਘ ਬੋਲੇਵਾਲ, ਨੰਬਰਦਾਰ ਹਜ਼ਾਰਾ ਸਿੰਘ ਬੋਲੇਵਾਲ, ਗੁਰਪ੍ਰੀਤ ਸਿੰਘ ਕਾਕਾ ਮੂਨਕ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਸਾਹਿਬਾਨ ਦੇ ਵਰਕਰ ਹਾਜ਼ਰ ਸਨ।