ਸਰਕਾਰੀ ਹਾਈ ਸਕੂਲ ਲਲਵਾਣ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਸਰਕਾਰੀ ਹਾਈ ਸਕੂਲ ਲਲਵਾਣ ਦਸਵੀ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 14 May 2026 03:36 PM (IST)
Updated Date: Thu, 14 May 2026 03:39 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆ ਵਿਚ ਸਰਕਾਰੀ ਹਾਈ ਸਕੂਲ ਲਲਵਾਣ ਦੇ ਵਿਦਿਆਰਥੀਆਂ ਨੇ ਵਧੀਆ ਪੁਜ਼ੀਸ਼ਨ ਹਾਸਲ ਕੀਤੀਆਂ ਹਨ। ਸਕੂਲ ਇੰਚਾਰਜ ਰਾਮ ਲੁਭਾਇਆ, ਮਨਦੀਪ ਕੌਰ, ਮਨੋਜ ਰਾਣਾ, ਵੀਨੂ,ਮਹੇਸ਼ਇੰਦਰ ਸਿੰਘ, ਗੁਰਦੇਵ ਸਿੰਘ ਅਤੇ ਰਮਿੰਦਰ ਕੌਰ ਆਦਿ ਨੇ ਦੱਸਿਆ ਕਿ ਸਕੂਲ ਦੇ ਬੱਚਿਆ ਮੀਨਾਕਸ਼ੀ ਨੇ 87% ਨੰਬਰ ਲੈ ਕੇ ਪਹਿਲਾ ਸਥਾਨ, ਕਿਰਨਦੀਪ 83% ਨਾਲ ਦੂਜਾ ਸਥਾਨ ਅਤੇ ਹਰਸ ਨੇ 82% ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਬਾਕੀ ਦੇ ਬੱਚਿਆ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਰੋਸ਼ਨ ਕੀਤਾ। ਇਹ ਬੱਚਿਆਂ ਦੀ ਪੜ੍ਹਾਈ ਦੀ ਲਗਨ, ਆਧਿਆਪਕਾਂ ਦੀ ਮਿਹਨਤ ਅਤੇ ਬੱਚਿਆਂ ਦੇ ਮਾਤਾ ਪਿਤਾ ਦੇ ਸਹਿਯੋਗ ਨਾਲ ਹੀ ਸਕੂਲ ਦਾ ਨਤੀਜਾ ਇਲਾਕੇ ਵਿਚ ਸਭ ਤੋਂ ਵਧੀਆ ਆਇਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦ ਰਿਹਾ।