ਸੀਵਰੇਜ ਦੇ ਪਾਣੀ ਦੀ ਹੋ ਰਹੀ ਲੀਕੇਜ, ਮੁਹੱਲਾ ਵਾਸੀ ਪਰੇਸ਼ਾਨ
ਸੀਵਰੇਜ ਦੇ ਪਾਣੀ ਦੀ ਹੋ ਰਹੀ ਲੀਕੇਜ ਪਾਣੀ ਨਾਲ ਮੁਹੱਲਾ ਵਾਸੀ ਪ੍ਰੇਸ਼ਾਨ
Publish Date: Thu, 14 May 2026 03:31 PM (IST)
Updated Date: Thu, 14 May 2026 03:33 PM (IST)
ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਦੇ ਵਾਰਡ ਨੰਬਰ 3 ਵਿਚ ਸੀਵਰੇਜ ਦੇ ਬਲਾਕ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਆਮ ਘੁੰਮ ਰਿਹਾ ਹੈ। ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕਿਹਾ ਕਿ ਸਫਾਈ ਕਰਮਚਾਰੀ ਹੜਤਾਲ ’ਤੇ ਹੋਣ ਕਾਰਨ ਸੀਵਰੇਜ ਦੀ ਸਫਾਈ ਰੁਕੀ ਹੋਈ ਹੈ। ਇਸ ਮੌਕੇ ਵਾਰਡ ਨੰਬਰ 3 ਦੇ ਲੋਕਾਂ ਨੇ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਅੱਗੇ ਵੱਗ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਕਿਉਕਿ ਸੀਵਰੇਜ ਦਾ ਗੰਦਾ ਪਾਣੀ ਬਿਮਾਰੀਆਂ ਫੈਲਾਉਂਦਾ ਹੈ, ਉਥੇ ਹੀ ਬਦਬੂ ਨਾਲ ਜੀਣਾ ਮੁਸ਼ਕਿਲ ਹੋ ਰਿਹਾ ਹੈ। ਵਾਰਡ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੀਵਰੇਜ ਦੀ ਸਫਾਈ ਕਰਵਾਈ ਜਾਵੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਸਿਮਰਨ ਸਿੰਘ ਢੀਂਡਸਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮੇਸ਼ਾ ਦੀ ਤਰ੍ਹਾਂ ਗੈਰ ਜਿੰਮੇਂਦਾਰ ਅਧਿਕਾਰੀਆਂ ਵਾਂਗੂ ਉਨ੍ਹਾਂ ਫੋਨ ਨਹੀਂ ਚੁੱਕਿਆ। ਜਦੋ ਇਸ ਸਬੰਧੀ ਕੌਂਸਲ ਦੇ ਕਲਰਕ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਚਲਦੀ ਹੋਣ ਕਾਰਨ ਸੀਵਰੇਜ ਦੀ ਸਫਾਈ ਰੁਕੀ ਹੈ ਅਤੇ ਜਦੋ ਵੀ ਸਫਾਈ ਸੇਵਕਾਂ ਦੀ ਹੜਤਾਲ ਖਤਮ ਹੋਵੇਗੀ ਤਾਂ ਪਹਿਲ ਦੇ ਆਧਾਰ ’ਤੇ ਸੀਵਰੇਜ ਦੀ ਸਫਾਈ ਕਰਵਾ ਦਿੱਤੀ ਜਾਵੇਗੀ।