ਓਪਰੇਸ਼ਨ ਸਿੰਦੂਰ ਭਾਰਤੀ ਸੈਨਾਵਾਂ ਦੇ ਬਹਾਦੁਰੀ ਦਾ ਪ੍ਰਤੀਕ : ਖੰਨਾ
ਓਪਰੇਸ਼ਨ ਸਿੰਦੂਰ ਭਾਰਤੀ ਸੈਨਾਵਾਂ ਦੇ ਸ਼ੌਰਯ ਦਾ ਪ੍ਰਤੀਕ: ਖੰਨਾ
Publish Date: Thu, 07 May 2026 06:43 PM (IST)
Updated Date: Fri, 08 May 2026 04:15 AM (IST)

* ਖੰਨਾ ਨੇ ਓਪਰੇਸ਼ਨ ਸਿੰਧੂਰ ਦੀ ਵਰ੍ਹੇਗੰਢ ਤੇ ਭਾਰਤੀ ਸੈਨਾਵਾਂ ਨੂੰ ਕੀਤਾ ਨਮਨ ਐਚ ਐਸ ਪੀ 42 : ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ। ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਪ੍ਰੇਸ਼ਨ ਸਿੰਧੂਰ ਦੀ ਵਰ੍ਹੇਗੰਢ ਮੌਕੇ ਭਾਰਤੀ ਫੌਜਾਂ ਨੂੰ ਨਮਨ ਕਰਦਿਆਂ ਕਿਹਾ ਕਿ ਇਹ ਆਪ੍ਰੇਸ਼ਨ ਭਾਰਤੀ ਸੈਨਾਵਾਂ ਦੇ ਸ਼ੌਰਿਆ, ਬਹਾਦਰੀ ਅਤੇ ਦੇਸ਼ਭਗਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਬੇਗੁਨਾਹ ਲੋਕਾਂ ਦੀ ਨਿਰਦਈ ਹੱਤਿਆ ਦਾ ਜਵਾਬ ਦਿੰਦਿਆਂ ਭਾਰਤੀ ਫੌਜਾਂ ਨੇ ਸਾਂਝੇ ਤੌਰ ‘ਤੇ ਆਪ੍ਰੇਸ਼ਨ ਸਿੰਦੂਰ ਚਲਾ ਕੇ ਪੜੋਸੀ ਦੇਸ਼ ਪਾਕਿਸਤਾਨ ਦੀ ਸ਼ਰਨ ਵਿੱਚ ਬੈਠੇ ਅੱਤਵਾਦੀਆਂ ‘ਤੇ ਕਰਾਰਾ ਪ੍ਰਹਾਰ ਕੀਤਾ ਸੀ। ਖੰਨਾ ਨੇ ਕਿਹਾ ਕਿ ਭਾਰਤੀ ਥਲ ਸੈਨਾ, ਨੌਸੈਨਾ ਅਤੇ ਵਾਯੂ ਸੈਨਾ ਨੇ ਇਸ ਆਪ੍ਰੇਸ਼ਨ ਨੂੰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੇਹੱਦ ਦਲੇਰੀ ਨਾਲ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਆਪ੍ਰੇਸ਼ਨ ਸਿੰਦੂਰ ਦੀ ਵਰ੍ਹੇਗੰਢ ਮੌਕੇ ਭਾਰਤੀ ਫੌਜਾਂ ਦੇ ਪਰਾਕ੍ਰਮ ਨੂੰ ਯਾਦ ਕਰਨ ਅਤੇ ਨਵੀਂ ਪੀੜ੍ਹੀ ਨੂੰ ਵੀ ਇਸ ਬਾਰੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਦਿਲਾਂ ਵਿੱਚ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਇਤਿਹਾਸਕ ਆਪ੍ਰੇਸ਼ਨਾਂ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਭਵਿੱਖ ਵਿੱਚ ਭਾਰਤੀ ਫੌਜਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਹੋ ਸਕਣ।