ਨਗਰ ਪੰਚਾਇਤ ਮੁਲਾਜ਼ਮ ਤੇ ਸਫ਼ਾਈ ਸੇਵਕਾਂ ਵੱਲੋਂ ਦਫ਼ਤਰ ਅੱਗੇ ਧਰਨਾ
ਨਗਰ ਪੰਚਾਇਤ ਮੁਲਾਜ਼ਮ ਅਤੇ ਸਫ਼ਾਈ ਸੇਵਕਾਂ ਵੱਲੋਂ ਦਫ਼ਤਰ ਅੱਗੇ ਧਰਨਾ ਅਤੇ ਨਾਅਰੇਬਾਜ਼ੀ
Publish Date: Thu, 07 May 2026 06:26 PM (IST)
Updated Date: Fri, 08 May 2026 04:14 AM (IST)
ਐਚ ਐਸ ਪੀ 21: ਮਾਹਿਲਪੁਰ ਨਗਰ ਪੰਚਾਇਤ ਵਿਖੇ ਧਰਨਾ ਦੇ ਕੇ ਨਾਅਰੋਬਾਜ਼ੀ ਕਰਨ ਮੌਕੇ ਕਲਰਕ ਸੋਹਣ ਲਾਲ, ਪ੍ਰਧਾਨ ਰਣਜੀਤ ਸਿੰਘ, ਸੁਖਵਿੰਦਰ ਪਾਲ, ਹਰਗੋਪਾਲ ਅਤੇ ਹੋਰ। ਸਤਨਾਮਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਹੱਕੀ ਮੰਗਾਂ ਨੂੰ ਲੈ ਕੇ ਕੱਲ ਮਾਹਿਲਪੁਰ ਨਗਰ ਪੰਚਾਇਤ ਮੁਲਾਜਮ ਦੇ ਸਫ਼ਾਈ ਸੇਵਕਾਂ ਵੱਲੋਂ ਦੋ ਸਫ਼ਾਈ ਸੇਵਕਾਂ ਕਲਰਕ ਸੋਹਣ ਲਾਲ ਅਤੇ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਦਫਤਰੀ ਕੰਮ ਕਾਜ ਛੱਡ ਕੇ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਕਲਰਕ ਸੋਹਣ ਲਾਲ ਨੇ ਕਿਹਾ ਮੌਜੂਦਾਂ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਅਣਗੋਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ। ਇਸ ਮੌਕੇ ਸੁਖਵਿੰਦਰ ਪਾਲ, ਹਰਗੋਪਾਲ, ਰੋਸ਼ਨ ਲਾਲ, ਬਿਸ਼ਨ ਲਾਲ, ਸੁਰਿੰਦਰ ਪਾਲ, ਅਜੇ ਕੁਮਾਰ, ਸੰਜੀਵ ਕੁਮਾਰ, ਹੁਕਮ ਚੰਦ, ਰਤਨ ਲਾਲ, ਰੀਟਾ ਰਾਣੀ, ਰਾਜੋ, ਰਾਣੀ, ਗੋਗੀ, ਆਸ਼ਾ ਰਾਣੀ, ਗੀਤਾ ਰਾਣੀ ਮਹਿੰਦਰ ਪਾਲ, ਸਾਗਰ, ਰਵੀ ਅਟਵਾਲ, ਅਮਰਜੀਤ, ਬਰਿੰਦਰ ਕੁਮਾਰ, ਅਰੁਨ ਕੁਮਾਰ, ਜੀਵਨ ਆਦਿ ਹਾਜ਼ਰ ਸਨ।