ਪੰਜਾਬ ’ਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ : ਲੱਖੀ
ਪੰਜਾਬ ’ਚ ਕਾਨੂੰਨ ਵਿਵਸਥਾ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ " ਲੱਖੀ "
Publish Date: Thu, 07 May 2026 06:13 PM (IST)
Updated Date: Fri, 08 May 2026 04:12 AM (IST)

ਐਚ ਐਸ ਪੀ 35 : ਗੱਲਬਾਤ ਦੌਰਾਨ ਸ਼੍ਰੋਅਦ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਐਸਸੀ ਵਿੰਗ ਦੇ ਜਿਲਾ ਪ੍ਰਧਾਨ ਸਰਬਜੀਤ ਸਿੰਘ ਮੋਮੀ। ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਪੰਜਾਬ ਅੰਦਰ ਹਾਲਾਤਾਂ ਦਿਨੋ-ਦਿਨ ਵਿਗੜਦੇ ਜਾ ਰਹੇ ਹਨ ਤੇ ਪੰਜਾਬ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਲਖਵਿੰਦਰ ਸਿੰਘ ਲੱਖੀ ਨੇ ਪੱਤਰਕਾਰਾਂ ਨੂੰ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਸਰਬਜੀਤ ਸਿੰਘ ਮੋਮੀ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਵੱਡੇ ਸ਼ਹਿਰਾਂ ’ਚ ਹੋਏ ਵੱਡੇ ਬੰਬ ਧਮਾਕਿਆਂ ਤੋਂ ਇਲਾਵਾ ਨਿਤ ਦਿਨ ਹੀ ਪੰਜਾਬ ਅੰਦਰ ਕਤਲੋਗਾਰਤ, ਲੁੱਟਾਂ ਖੋਹਾਂ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ ਪ੍ਰੰਤੂ ਆਮ ਆਦਮੀ ਸਰਕਾਰ ਵਿਗੜ ਰਹੇ ਹਾਲਾਤਾਂ ਤੇ ਕਾਬੂ ਪਾਉਣ ਵਿੱਚ ਅਸਫਲ ਸਾਬਤ ਹੋਈ ਹੈ। ਚਾਹੇ ਵਪਾਰੀ ਵਰਗ ਹੋਵੇ, ਕਿਸਾਨ ਵਰਗ ਹੋਵੇ, ਵਿਦਿਆਰਥੀ ਵਰਗ ਹੋਵੇ ਜਾਂ ਮੁਲਾਜ਼ਮ ਵਰਗ ਹੋਵੇ, ਹਰੇਕ ਵਰਗ ਨੂੰ ਆਪਣੇ ਹੱਕਾਂ ਦੀ ਖਾਤਰ ਸਰਕਾਰ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੀਆਂ ਵਧੀਕੀਆਂ ਤੇ ਤਾਨਾਸ਼ਾਹੀ ਨੀਤੀਆਂ ਦਾ ਜਵਾਬ ਦੇਵੇਗਾ। ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਪਾਰਟੀ ਹਾਈ ਕਮਾਂਡ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਕੀਤੀਆਂ ਜਾਣਗੀਆਂ। ਇਸ ਮੌਕੇ ਨਿਰਵੈਰ ਸਿੰਘ ਖੁੱਡਾ, ਰਤਨ ਸਿੰਘ ਖੁੱਡਾ, ਗੁਰਦੀਪ ਸਿੰਘ ਖੁੱਡਾ, ਸਰਵਣ ਸਿੰਘ ਸੈਣੀ, ਕਮਲਜੀਤ ਸਿੰਘ ਮੂਨਕਾਂ, ਬਲਵੀਰ ਸਿੰਘ ਮੂਨਕਾਂ, ਜਸਵੀਰ ਸਿੰਘ ਮੋਮੀ, ਸਾਬਕਾ ਸਰਪੰਚ ਸ਼ਾਮ ਸਿੰਘ ਮੂਨਕਾਂ, ਪਰਮਜੀਤ ਸਿੰਘ ਜੀਤੂ ਮੋਮੀ, ਹਰਨਾਮ ਸਿੰਘ ਨੱਥੂਪੁਰ, ਸੁਰਜੀਤ ਲਾਲ ਹੀਰਾ, ਰਾਜਾ ਸਿੰਘ ਸਾਬਕਾ ਪੰਚ, ਭਜਨ ਸਿੰਘ ਭਾਰਦਵਾਜ, ਡਾਕਟਰ ਕੁਲਵਿੰਦਰ ਸਿੰਘ ਮੂਨਕ ਕਲਾਂ, ਜਥੇਦਾਰ ਕੁਲਵੰਤ ਸਿੰਘ ਜਥੇਦਾਰ ਮਨਜੀਤ ਸਿੰਘ , ਜੀਤ ਸਿੰਘ ਮੂਨਕ, ਅਮਰੀਕ ਸਿੰਘ ਸੋਡੀ, ਜਥੇਦਾਰ ਅਵਤਾਰ ਸਿੰਘ ਬਿੱਟੂ, ਬਲਵਿੰਦਰ ਸਿੰਘ ਜੌਹਲ, ਸਾਬੀ ਰਾਜਪੁਰ , ਗੁਰਪ੍ਰੀਤ ਸਿੰਘ ਡੱਫਰ, ਸਰਬਜੀਤ ਸਿੰਘ ਸੈਣੀ, ਪਰਮਜੀਤ ਸਿੰਘ ਮਿੱਠੂ ਖੁਣ ਖੁਣ ਕਲਾ, ਜਥੇਦਾਰ ਮੋਹਣਜੀਤ ਸਿੰਘ ਮੂਨਕ ਖੁਰਦ, ਵੀ ਹਾਜ਼ਰ ਸਨ।