ਟੀਮ ਨੇ ਦੁੱਧ ਦੇ 3 ਸੈਂਪਲ ਭਰੇ
ਦੁੱਧ ਦੇ 3 ਸੈਂਪਲ ਭਰੇ -ਡਾ. ਜਤਿੰਦਰ ਭਾਟੀਆ
Publish Date: Thu, 07 May 2026 06:03 PM (IST)
Updated Date: Fri, 08 May 2026 04:12 AM (IST)

ਐਚ ਐਸ ਪੀ 24: ਕਸਬਾ ਮਿਆਣੀ ਵਿਖੇ ਦੁੱਧ ਦੀਆਂ ਡੇਅਰੀਆਂ ਤੋਂ ਦੁੱਧ ਦੇ ਸੈਂਪਲ ਲੈਂਦੇ ਫੂਡ ਸੇਫਟੀ ਟੀਮ ਮੈਂਬਰ ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਫੂਡ ਸੇਫਟੀ ਟੀਮ ਵੱਲੋਂ ਕੱਲ ਸਵੇਰੇ ਤਹਿਸੀਲ ਦਸੂਹਾ ਦੇ ਅਧੀਨ ਪੈਂਦੇ ਕਸਬਾ ਮਿਆਣੀ ਵਿਖੇ ਦੁੱਧ ਦੀਆਂ ਡੇਅਰੀਆਂ ਤੋਂ ਦੁੱਧ ਦੇ 3 ਸੈਂਪਲ ਲਏ ਗਏ। ਜਿਨਾਂ ਨੂੰ ਲੈਬ ਟੈਸਟ ਲਈ ਫੂਡ ਲੈਬ ਖਰੜ ਭੇਜ ਦਿੱਤਾ ਗਿਆ ਹੈ। ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕਿਸੇ ਸੈਂਪਲਾਂ ਵਿੱਚ ਮਿਆਰਾਂ ਦੀ ਉਲੰਘਣਾ ਜਾਂ ਮਿਲਾਵਟ ਪਾਈ ਗਈ ਤਾਂ ਸੰਬੰਧਿਤ ਡੇਅਰੀ ਦੇ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸਖ਼ਤ ਹਦਾਇਤ ਕੀਤੀ ਹੈ ਕਿ ਕਿਸੇ ਵੀ ਖਾਦ ਪਦਾਰਥਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਾ ਕੀਤੀ ਜਾਵੇ । ਜੇਕਰ ਜਾਂਚ ਦੋਰਾਨ ਕਿਸੇ ਖਾਣ ਵਾਲੇ ਖਾਦ ਪਦਾਰਥਾਂ ਵਿੱਚ ਮਿਲਾਵਟ ਪਾਈ ਜਾਂਦੀ ਹੈ ਤਾਂ ਉਸ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ। ਸਾਰੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਸਖ਼ਤੀ ਨਾਲ ਹੁਕਮ ਦਿੱਤੇ ਗਏ ਕਿ ਉਹ ਸਹੀ ਸਫ਼ਾਈ ਬਣਾਈ ਰੱਖਣ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਧੀਨ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਖਾਧ ਪਦਾਰਥ ਦੀ ਗੁਣਵੱਤਾ ਬਾਰੇ ਕੋਈ ਸ਼ੱਕ ਹੋਵੇ ਤਾਂ ਇਸ ਸਬੰਧੀ ਸੂਚਨਾ ਸਿਹਤ ਵਿਭਾਗ ਜਾਂ ਫੂਡ ਸੇਫਟੀ ਅਧਿਕਾਰੀਆਂ ਨੂੰ ਦਿੱਤੀ ਜਾ ਸਕਦੀ ਹੈ। ਇਸ ਮੌਕੇ ਫੂਡ ਸੇਫਟੀ ਟੀਮ ਵਿਚ ਰਾਮ ਲੁਭਾਇਆ ਵੀ ਹਾਜ਼ਰ ਸਨ।