ਬਸਪਾ ਨੇ ਮਦਨ ਗੋਪਾਲ ਬਿੱਟੂ ਨੂੰ ਸ਼ਹਿਰੀ ਪ੍ਰਧਾਨ ਲਗਾਇਆ
ਬਸਪਾ ਨੇ ਮਦਨ ਗੋਪਾਲ ਬਿੱਟੂ ਨੂੰ ਸ਼ਹਿਰੀ ਪ੍ਰਧਾਨ ਲਗਾਇਆ
Publish Date: Thu, 07 May 2026 05:33 PM (IST)
Updated Date: Fri, 08 May 2026 04:09 AM (IST)
ਐਚ ਐਸ ਪੀ 34 : ਮਦਨ ਗੋਪਾਲ ਬਿੱਟੂ ਨੂੰ ਸ਼ਾਮ ਚੁਰਾਸੀ ਸ਼ਹਿਰੀ ਪ੍ਰਧਾਨ ਨਿਜੁਕਤ ਕਰਨ ਦੌਰਾਨ ਹਾਜ਼ਰ ਬਸਪਾ ਮੈਂਬਰ | ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ: ਕਸਬਾ ਸ਼ਾਮ ਚੁਰਾਸੀ ’ਚ ਬਹੁਜਨ ਸਮਾਜ ਪਾਰਟੀ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਬਸਪਾ ਦੇ ਪੰਜਾਬ ਸਕੱਤਰ ਨਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਖਾਸ ਤੌਰ ’ਤੇ ਹਾਜ਼ਰ ਹੋਏ। ਇਸ ਮੀਟਿੰਗ ਦੌਰਾਨ ਬਸਪਾ ਮੈਂਬਰਾਂ ਵਲੋਂ ਸਰਬਸੰਪ੍ਤੀ ਨਾਲ ਮਦਨ ਗੋਪਾਲ ਬਿੱਟੂ ਨੂੰ ਸ਼ਾਮ ਚੁਰਾਸੀ ਸ਼ਹਿਰੀ ਪ੍ਰਧਾਨ ਨਿਜੁਕਤ ਕੀਤਾ ਗਿਆ। ਇਸ ਮੌਕੇ ਮਦਨ ਗੋਪਾਲ ਬਿੱਟੂ ਨੇ ਕਿਹਾ ਕਿ ਪਾਰਟੀ ਉਸਨੂੰ ਜੋ ਵੀ ਜੁੰਮੇਵਾਰੀ ਦੇਵੇਗੀ ਉਹ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਬਲਬੰਤ ਰਾਏ ਕਾਲਾ, ਟਹਿਲ ਸਿੰਘ, ਕੁਲਵੀਰ ਬੀਰਾ, ਨਰਿੰਦਰ ਕੁਮਾਰ ਸੰਨੀ, ਬਲਵਿੰਦਰ ਬਿਲੂ, ਸੁਰਿੰਦਰ ਪਾਲ ਸ਼ਿੰਦਾ, ਨਰੇਸ਼ ਦਾਸ, ਬਿੰਦ੍ਰਾ, ਗੁਰਪਾਲ ਚੰਦ, ਧਰਮਿੰਦਰ ਕੁਮਾਰ, ਮਨਜੀਤ ਸਿੰਘ, ਰਿਤਿਕ ਬੰਗੜ, ਕਿਰਨ, ਸ਼ਸ਼ੀ ਅਤੇ ਸਮਿੱਤਰ ਆਦਿ ਹਾਜ਼ਰ ਸਨ।