ਪ੍ਰੀਪੇਡ ਮੀਟਰ ਦੇ ਰਿਚਾਰਜ ਨਾ ਹੋਣ ਕਾਰਨ ਗੜ੍ਹਦੀਵਾਲਾ ਤਹਿਸੀਲ ਤੇ ਸੇਵਾ ਕੇਂਦਰ ’ਚ ਲਾਈਟ ਗੁੱਲ
ਗੜਦੀਵਾਲਾ ਤਹਿਸੀਲ ਅਤੇ ਸੇਵਾ ਕੇਂਦਰ ਪ੍ਰੀਪੇਡ ਮੀਟਰ ਦੇ ਰੀਚਾਰਜ ਨਾ ਹੋਣ ਕਾਰਨ ਲਾਈਟ ਗੁੱਲ
Publish Date: Thu, 07 May 2026 05:13 PM (IST)
Updated Date: Fri, 08 May 2026 04:09 AM (IST)

ਐਚ ਐਸ ਪੀ 16 : ਗੜਦੀਵਾਲਾ ਤਹਿਸੀਲ ਅੰਦਰ ਬਣੇ ਸੇਵਾ ਕੇਂਦਰ ਦੀ ਤਸਵੀਰ ਗੌਰਵ, ਪੰਜਾਬੀ ਜਾਗਰਣ, ਗੜਦੀਵਾਲਾ : ਕੱਲ੍ਹ ਗੜਦੀਵਾਲਾ ਦੇ ਸੇਵਾ ਕੇਂਦਰ ਵਿਖੇ ਉਸ ਵੇਲੇ ਲੋਕਾਂ ਨੂੰ ਪਸੀਨੇ ਆਉਣ ਲੱਗ ਪਏ ਜਦੋਂ ਬਿਜਲੀ ਇੱਕਦਮ ਗੁੱਲ ਹੋ ਗਈ। ਜਦੋਂ ਇਸ ਬਿਜਲੀ ਗੁੱਲ ਦਾ ਕਾਰਨ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਿੱਲ ਦਾ ਬਕਾਇਆ ਰਹਿਣ ਕਰਕੇ ਬੱਤੀ ਗੁੱਲ ਹੋਈ ਹੈ ਪਰ ਉਸਦੇ ਬਾਅਦ ਜਨਰੇਟਰ ਚਲਾ ਕੇ ਲੋਕਾਂ ਦਾ ਕੰਮ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਬਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪ੍ਰੀਪੇਡ ਮੀਟਰ ਲੱਗੇ ਹੋਏ ਹਨ ਅਤੇ ਯਕਦਮ ਹੀ ਇਹਨਾਂ ਦੀ ਲਾਈਟ ਕੱਟ ਦਿੱਤੀ ਜਾਂਦੀ ਹੈ। ਜਦੋਂ ਇਸ ਸਬੰਧੀ ਬਿਜਲੀ ਵਿਭਾਗ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪ੍ਰੀਪੇਡ ਮੀਟਰ ਦੇ ਰੀਚਾਰਜ ਨਾ ਕਰਵਾਉਣ ਨਾਲ ਹੀ ਹੋਇਆ ਹੈ। ਇਹ ਸਾਰਾ ਮਸਲਾ ਐਸਡੀਐਮ ਦਸੂਹਾ ਅਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪ੍ਰੀਪੇਡ ਰੀਚਾਰਜ ਕਰਨ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ, ਜਦੋਂ ਸਾਨੂੰ ਰੀਚਾਰਜ ਕਰਨ ਦਾ ਪਤਾ ਲੱਗ ਗਿਆ ਤਾਂ ਇਹੋ ਜਿਹੀ ਘਟਨਾ ਦੁਬਾਰਾ ਨਹੀਂ ਹੁੰਦੀ। ਇਸ ਸੰਬੰਧ ’ਚ ਜਦੋਂ ਬਿਜਲੀ ਵਿਭਾਗ ਦੇ ਐਸਡੀਓ ਦਰਸ਼ਵੀਰ ਸਿੰਘ ਅਟਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਇਹ ਪ੍ਰੀਪੇਡ ਮੀਟਰ ਹਨ ਜੋ ਕਿ ਪੇਮੈਂਟ ਨਾ ਹੋਣ ਕਰਕੇ ਡਿਸਕਨੈਕਟ ਹੋ ਜਾਂਦੇ ਹਨ। ਇਹਨਾਂ ਨੂੰ ਚਲਾਉਣ ਲਈ ਰਿਚਾਰਜ ਕਰਵਾਉਣਾ ਪਵੇਗਾ ਫਿਰ ਹੀ ਬਿਜਲੀ ਚੱਲੇਗੀ।