ਸਿੱਖਿਆ ਖੇਤਰ 'ਚ ਫਿਰ ਚਮਕਿਆ "ਦ ਸੋਵਰਨ ਸਕੂਲ" ਹਰਸਾ ਮਾਨਸਰ
ਸਿੱਖਿਆ ਦੇ ਖੇਤਰ 'ਚ ਫਿਰ ਚਮਕਿਆ "ਦ ਸੋਵਰਨ ਸਕੂਲ" ਹਰਸਾ ਮਾਨਸਰ
Publish Date: Thu, 07 May 2026 05:11 PM (IST)
Updated Date: Fri, 08 May 2026 04:09 AM (IST)

ਨੋਟ - ਇਸ਼ਤਿਹਾਰੀ ਪਾਰਟੀ ਹੈ ਜੀ। ਐਚ ਐਸ ਪੀ 11 : ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਵਿੱਚ ਦ ਸੌਵਰਨ ਸਕੂਲ ਹਰਸਾ ਮਾਨਸਰ ਦੇ ਮੋਹਰੀ ਰਹਿਣ ਵਾਲੇ ਵਿਦਿਆਰਥੀ। ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਦ ਸੋਵਰਨ ਸਕੂਲ ਹਰਸਾ ਮਾਨਸਰ ਨੇ ਇਸ ਵਰ੍ਹੇ ਦਸਵੀਂ ਤੇ ਬਾਰ੍ਹਵੀਂ ਬੋਰਡ ਪ੍ਰੀਖਿਆਵਾਂ ’ਚ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਕੇ ਇਕ ਵਾਰ ਫਿਰ ਆਪਣੀ ਅਕਾਦਮਿਕ ਉੱਤਮਤਾ ਸਾਬਤ ਕੀਤੀ ਹੈ। ਵਿਦਿਆਰਥੀਆਂ ਦੀ ਜ਼ਿਕਰਯੋਗ ਪ੍ਰਾਪਤੀ ਨਾਲ ਸਕੂਲ, ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪ੍ਰਿੰਸੀਪਲ ਆਰਐੱਸ ਰਤਨ ਨੇ ਦੱਸਿਆ ਕਿ ਆਈਸੀਐੱਸਈ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਮਿਸ਼ਿਕਾ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪੱਲਵੀ ਸ਼ਰਮਾ ਨੇ 94.5 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਮੋਨਲ ਡੋਗਰਾ ਨੇ 94.25 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਡੌਲੀ ਸ਼ਰਮਾ ਨੇ 94 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਅਭਿਰਾਜ ਮਹਿਰਾ ਨੇ 93 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਪੰਕਿਤਾ ਸ਼ਰਮਾ ਨੇ 92 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਬਾਰਵੀਂ ਜਮਾਤ ਵਿੱਚ 12 ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਦਸਵੀਂ ਜਮਾਤ ਵਿੱਚ 10 ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ, ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ 85 ਫੀਸਦ ਤੋਂ ਵੱਧ ਅੰਕ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।