ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ
ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ
Publish Date: Thu, 07 May 2026 05:03 PM (IST)
Updated Date: Fri, 08 May 2026 04:06 AM (IST)

ਐਚ ਐਸ ਪੀ 31 : ਨਗਰ ਕੌਂਸਲ ਦਫਤਰ ਟਾਂਡਾ ਵਿਖੇ ਹੜਤਾਲ ’ਤੇ ਬੈਠੇ ਨਗਰ ਕੌਂਸਲ ਕਰਮਚਾਰੀਆਂ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਨਗਰ ਕੌਂਸਲ ਦੇ ਸਫਾਈ ਕਰਮਚਾਰੀ ਮਜ਼ਦੂਰ ਸੰਗਠਨ ਵੱਲੋਂ ਬੀਤੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਟਾਂਡਾ ਵਿਖੇ ਅਣਮਿੱਥੇ ਸਮੇ ਲਈ ਹੜਤਾਲ ਸ਼ੁਰੂ ਕਰ ਦਿੱਤੀ ਜੋਂ ਦੂਜੇ ਦਿਨ ਵੀ ਲਗਾਤਾਰ ਜਾਰੀ ਹੈ। ਇਸ ਮੌਕੇ ਮਿਊਂਸੀਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਪ੍ਰਧਾਨ ਮਾਇਆ, ਚੇਅਰਮੈਨ ਜਸਪਾਲ ਵਾਈਸ ਪ੍ਰਧਾਨ ਜਤਿੰਦਰ ਹੰਸ ਅਤੇ ਸਕੱਤਰ ਤਰਸੇਮ ਲਾਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖਿਲਾਫ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਸਵਾ ਚਾਰ ਸਾਲ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀ ਕੋਈ ਮੰਗ ਸਰਕਾਰ ਨੇ ਪੂਰੀ ਨਹੀਂ ਕੀਤੀ , ਜਿਸ ਕਾਰਨ ਨਗਰ ਕੌਂਸਲ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਕੱਚੇ ਕਾਮਿਆਂ ਨੂੰ ਪੱਕਾ ਕਰਨ, ਠੇਕੇਦਾਰੀ ਸਿਸਟਮ ਖਤਮ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਆਦਿ ਮੰਗਾਂ ਜਦੋਂ ਤੱਕ ਸਰਕਾਰ ਨਹੀਂ ਮੰਨਦੀ ਉਦੋਂ ਤੱਕ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਜਤਿੰਦਰ ਹੰਸ ਕਾਲਾ, ਨੀਰਜ ਭੱਟੀ, ਯਸ਼ਪਾਲ, ਮਣੀ, ਮੰਜੂ, ਪਾਂਡੀ, ਵਿਪਨ, ਵਿਜੇ, ਅਜੇ, ਨੀਰਜ ਮੱਟੂ, ਗੁਲਸ਼ਨ, ਦੀਪਕ ਹੰਸ, ਅਵਿਨਾਸ਼ ਹੰਸ, ਰਾਣੀ, ਭੋਲੀ, ਪ੍ਰਵੀਨ, ਸੁਖਵਿੰਦਰ ਕੌਰ, ਮਮਤਾ, ਪਰਮਜੀਤ ਪੰਮਾ, ਕਰਨ, ਅਵਿਨਾਸ਼, ਅਮਰਜੀਤ, ਸ਼ੇਖਰ, ਸੰਦੀਪ, ਰੇਣੂ, ਸ਼ੀਤਲ ਕੁਮਾਰ, ਪਰਮਜੀਤ ਸਿੰਘ, ਰਵੀਪਾਲ, ਜਾਨਵੀ, ਪੂਨਮ, ਪਿੰਕੀ, ਰਜਨੀ, ਨਵਨੀਤ, ਵਿਜੇ ਪੱਪੂ, ਰਾਧਾ ਰਾਣੀ, ਰਮਨ, ਬਰਿੱਜ, ਨਿਸ਼ਾਨ, ਬੰਟੀ, ਰੌਕੀ ਆਦਿ ਵੀ ਹਾਜ਼ਰ ਸਨ।