ਮਾਡਰਨ ਕਾਲਜ ਨੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ
ਮਾਡਰਨ ਕਾਲਜ ਨੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ
Publish Date: Thu, 07 May 2026 05:01 PM (IST)
Updated Date: Fri, 08 May 2026 04:06 AM (IST)

ਐਚ ਐਸ ਪੀ 28 : ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਵਿਖੇ ਕਰਵਾਏ ਸੈਮੀਨਾਰ ਦੌਰਾਨ ਵਿਸ਼ਾ ਮਾਹਰਾਂ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਬੰਧਕ। ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਵਿਭਾਗ ਪ੍ਰਬੰਧਨ ਅਤੇ ਅਕਾਊਂਟਿੰਗ ਤੇ ਕਾਰਪੋਰੇਟ ਰਿਸੋਰਸ ਸੈੱਲ ਵੱਲੋਂ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਵਿੱਚ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਸਿਮਰਨਜੀਤ ਕੌਰ ਨੇ ਮੁੱਖ ਬੁਲਾਰੇ ਡਾ. ਸ਼ੈਲੀ ਖੋਸਲਾ ਦਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਡਾ. ਖੋਸਲਾ ਬਾਰੇ ਜਾਣੂ ਕਰਵਾਉਂਦਿਆਂ ਮੁੱਖ ਮਹਿਮਾਨ ਦੇ ਅਕਾਦਮਿਕ ਅਤੇ ਰੀਸਰਚ ਤਜ਼ਰਬੇ ਬਾਰੇ ਦੱਸਿਆ। ਸਿਮਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤਣਾਅ ਮੁਕਤ ਦਿਮਾਗ ਹੀ ਵਧੇਰੇ ਰਚਨਾਤਮਕ ਅਤੇ ਇੰਟਰਵਿਊ ਲਈ ਤਿਆਰ ਹੁੰਦਾ ਹੈ। ਉਪਰੰਤ ਡਾ. ਸ਼ੈਲੀ ਖੋਸਲਾ, ਜੋ ਕਿ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਬਤੌਰ ਐਸੋਸੀਏਟ ਪ੍ਰੋਫੈੱਸਰ ਨਿਯੁਕਤ ਹਨ, ਨੇ ਵਿਦਿਆਥੀਆਂ ਦਾ ਮੁੱਖ ਸੈਸ਼ਨ ਲਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਤਣਾਅ ਸਾਂਝੇ ਕਰਨ ਲਈ ਵੀ ਕਿਹਾ ਗਿਆ। ਇਸ ਤੋਂ ਬਾਅਦ ਸਮੂਹ ਚਰਚਾ, ਇਨ-ਬਾਸਕਟ ਗਤੀਵਿਧੀ, ਗਰਦਨ ਅਤੇ ਮੋਢਿਆਂ ਦੀਆਂ ਕਸਰਤਾਂ, ਡੂੰਘੇ ਸਾਹ ਲੈਣ ਦੇ ਤਰੀਕੇ, ਗਾਈਡਡ ਮੈਡੀਟੇਸ਼ਨ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਪੜ੍ਹਾਈ ਲਈ ਸਮਾਂ ਪ੍ਰਬੰਧਨ, ਵਧੀਆ ਨੀਂਦ, ਸਿਹਤਮੰਦ ਖੁਰਾਕ, ਸਕ੍ਰੀਨ ਟਾਈਮ ਘਟਾਉਣ ਅਤੇ ਮਦਦ ਮੰਗਣ ਦੇ ਗੁਰ ਵੀ ਸਿਖਾਏ ਗਏ। ਅੰਤ ਵਿੱਚ ਹਾਸੇ ਥੈਰੇਪੀ, ਹਲਕੀ ਮਿਊਜ਼ਿਕ ਅਤੇ ਹੋਰ ਅਜਿਹੀਆਂ ਮਜ਼ੇਦਾਰ ਗਤੀਵਿਧੀਆਂ ਕਰਵਾਈਆਂ ਗਈਆਂ। ਸੈਮੀਨਾਰ ਦੌਰਾਨ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਅਤੇ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਮੰਚ ਸੰਭਾਲਿਆ। ਉਨ੍ਹਾਂ ਡਾ. ਸ਼ੈਲੀ ਖੋਸਲਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਅਤੇ ਹੋਰ ਵਿਭਾਗੀ ਮੈਂਬਰ ਹਾਜ਼ਰ ਸਨ।