ਮਾਹਿਲਪੁਰ ਦੇ ਫ਼ਰਦ ਕੇਂਦਰ ਕਰਮਚਾਰੀ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ
ਮਾਹਿਲਪੁਰ ਦੇ ਫਰਦ ਕੇਂਦਰ ਕਰਮਚਾਰੀ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ
Publish Date: Thu, 07 May 2026 04:56 PM (IST)
Updated Date: Fri, 08 May 2026 04:06 AM (IST)

ਐੱਚ ਐਸ ਪੀ 25: ਮਾਹਿਲਪੁਰ ਸਬ ਤਹਿਸੀਲ ’ਚ ਡਾਟਾ ਅਪਰੇਟਰ ਵਲੋ ਪੰਜਾਬ ਸਰਕਾਰ ਵਿਰੁਧ ਕੀਤੀ ਹੜਤਾਲ ਮੌਕੇ ਬਾਲ ਕਿਸ਼ਨ, ਜਸਪ੍ਰੀਤ ਕੌਰ, ਰਜਨੀ ਤੇ ਹੋਰ। ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਪੰਜਾਬ ’ਚ ਫ਼ਰਦ ਕੇਂਦਰਾਂ ’ਚ ਪਿਛਲੇ 15 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ 800 ਤੋਂ ਵੱਧ ਡਾਟਾ ਐਂਟਰੀ ਪਰੇਟਰਾਂ ਦੇ ਭਵਿੱਖ ਤੇ ਖ਼ਤਰਾ ਮੰਡਰਾ ਰਿਹਾ ਹੈ। ਪੰਜਾਬ ਲੈਂਡ ਰਿਕਾਰਡ ਸੋਸਾਇਟੀ ਵਲੋਂ ਜਾਰੀ ਨਵੇਂ ਮੈਨ ਪਾਵਰ ਟੈਂਡਰ ਵਿੱਚ ਸਿਰਫ 674 ਕਰਮਚਾਰੀਆਂ ਦੀ ਲੋੜ ਦਰਸਾਉਣ ਨਾਲ ਲਗਭਗ 133 ਮੌਜੂਦਾ ਆਪ੍ਰੇਟਰਾਂ ਅਤੇ ਸੇਵਾਦਾਰਾਂ ਦੀ ਨੌਕਰੀ ਤੇ ਸਿੱਧਾ ਖਤਰੇ ਦਾ ਬੱਦਲ ਮੰਡਰਾ ਰਿਹਾ ਹੈ। ਪੁਨੀਤ ਕੁਮਾਰ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਹ ਸਾਰੇ ਕਰਮਚਾਰੀ ਲੰਬੇ ਸਮੇਂ ਤੋਂ ਇਮਾਨਦਾਰੀ ਅਤੇ ਮਿਹਨਤ ਨਾਲ ਸੇਵਾ ਕਰ ਰਹੇ ਹਨ ਅਤੇ ਉਹਨਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਇਸ ਨੌਕਰੀ ਨਾਲ ਜੁੜੀ ਹੋਈ ਹੈ। ਇਸ ਤਰ੍ਹਾਂ ਦਾ ਫੈਸਲਾ ਨਾ ਸਿਰਫ ਕਰਮਚਾਰੀਆਂ ਨਾਲ ਅਨਿਆ ਹੈ ਸਗੋਂ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਖ਼ਤਮ ਕਰਨ ਵਾਲਾ ਹੈ। ਉੱਚ ਅਧਿਕਾਰੀਆਂ ਵੱਲੋਂ ਬਹਾਲੀ ਦੇ ਭਰੋਸੇ ਦੇ ਬਾਵਜੂਦ ਕਈ ਮਹੀਨਿਆਂ ਤੋਂ ਕੋਈ ਕਾਰਵਾਈ ਨਾ ਹੋਣ ’ਤੇ ਗੰਭੀਰ ਨਾਰਾਜ਼ਗੀ ਜਤਾਈ ਜਾ ਰਹੀ ਹੈ। ਜਿਸ ਕਰਕੇ ਸੱਬ ਤਹਿਸੀਲ ਮਾਹਿਲਪੁਰ ਵਿੱਚ ਡਾਟਾ ਅਪਰੇਟਰਾਂ ਵੱਲੋਂ ਕੱਲ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਮਿਤੀ 07-05-2026 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਇਸ ਮੌਕੇ ਡਾਟਾ ਅਪਰੇਟਰ ਬਾਲ ਕਿਸ਼ਨ, ਜਸਪ੍ਰੀਤ ਕੌਰ, ਜਸਵੀਰ ਕੌਰ ਅਤੇ ਵਿਕਾਸ ਕੁਮਾਰ ਹਾਜ਼ਰ ਸਨ।