ਵਿਧਾਇਕ ਨੇ ਲੱਖਾਂ ਦੀ ਲਾਗਤ ਨਾਲ ਬਣਨ ਵਾਲੀ ਗਲੀ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ
ਵਿਧਾਇਕ ਨੇ ਲੱਖਾਂ ਦੀ ਲਾਗਤ ਨਾਲ ਬਣਨ ਵਾਲੀ ਗਲੀ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ
Publish Date: Thu, 07 May 2026 04:54 PM (IST)
Updated Date: Fri, 08 May 2026 04:06 AM (IST)

ਐਚ ਐਸ ਪੀ 10 : ਗਲੀ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਰਾਜਾ ਗਿੱਲ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਸ਼ਹਿਰ ਵਾਸੀ•। ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਟਾਂਡਾ ਸ਼ਹਿਰ ਦੇ ਵਾਰਡ ਨੰ 2, ਗੁਰਦੁਆਰਾ ਚਰਨ ਕਮਲ ਸਾਹਿਬ ਵਾਲੀ ਗਲੀ ਦੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਤੇ ਗਲੀ ਦੇ ਨਵ-ਨਿਰਮਾਣ ਕਾਰਜ ਦੇ ਸੁਰੂਆਤੀ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਕਿਹਾ ਕਿ ਕਰੀਬ 25 ਲੱਖ ਰੁਪਏ ਨਾਲ ਬਣਨ ਜਾ ਰਹੀ ਇਸ ਗਲੀ ਤੇ ਸੀਵਰੇਜ ਦਾ ਕੰਮ ਬਹੁਤ ਜਲਦ ਮੁਕੰਮਲ ਹੋ ਜਾਵੇਗਾ। ਟਾਂਡਾ ਸ਼ਹਿਰ ਦੇ ਵਾਰਡ ਨੰ 2, ਗੁਰਦੁਆਰਾ ਚਰਨ ਕਮਲ ਸਾਹਿਬ ਦੇ ਮੁੱਖ ਪ੍ਰਬੰਧਕਾਂ ਅਤੇ ਮੁਹੱਲਾ ਵਾਸੀਆਂ ਦੀ ਬਹੁਤ ਪੁਰਾਣੀ ਮੰਗ ਸੀ ਕਿ ਇਸ ਗਲੀ ’ਚ ਸੀਵਰੇਜ ਪਾਇਆ ਜਾਵੇ ਅਤੇ ਕੱਚੀ ਗਲੀ ਨੂੰ ਪੱਕਾ ਕਰਵਾਇਆ ਜਾਵੇ, ਜਿਵੇ ਹੀ ਇਸ ਸਬੰਧੀ ਉਨਾ ਦੇ ਧਿਆਨ ’ਚ ਲਿਆਂਦਾ ਗਿਆ ਉਨਾ ਵਲੋਂ ਪਹਿਲ ਦੇ ਆਧਾਰ ’ਤੇ ਇਸ ਗਲੀ ਦੀ ਗ੍ਰਾਂਟ ਰਾਸ਼ੀ ਜਾਰੀ ਕਰਵਾਈ ਗਈ ਅਤੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਗਏ। ਟਾਂਡਾ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਲਈ ਗ੍ਰਾਂਟ ਰਾਸ਼ੀ ਮੁੱਖ ਮੰਤਰੀ ਕੋਟੇ ’ਚੋਂ ਲਿਆਂਦੀ ਗਈ ਹੈ। ਮਾਂਵਾਂ ਭੈਣਾਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨਾਂ ਮਾਵਾਂ ਭੈਣਾਂ ਤੇ ਧੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਪਣੇ ਏਰੀਏ ਵਿੱਚ ਹੋ ਰਹੀ ਰਜਿਸਟ੍ਰੇਸ਼ਨ ਵਿਚ ਆਪਣਾ ਫਾਰਮ ਭਰਵਾ ਲੈਣ ਤਾਂ ਜੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਇਸ ਯੋਜਨਾ ਦਾ ਫਾਇਦਾ ਉਠਾਇਆ ਜਾ ਸਕੇ। ਇਸ ਮੌਕੇ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁੱਖਾ ਸਿੰਘ, ਮੰਨਾ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਜਰਨੈਲ ਸਿੰਘ, ਖੜਕ ਸਿੰਘ ਅਤੇ ਸਾਹਿਬ ਸਿੰਘ ਨੇ ਵਿਧਾਇਕ ਰਾਜਾ ਗਿੱਲ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ‘ਆਪ’ ਦੇ ਸੰਗਠਨ ਇੰਚਾਰਜ ਟਾਂਡਾ ਕੇਸ਼ਵ ਸੈਣੀ, ਸਾਬਕਾ ਕੌਂਸਲਰ ਹਰੀ ਕਿਸ਼ਨ ਕੁੱਕੂ ਸੈਣੀ, ਆਪ ਆਗੂ ਸੋਨੂੰ ਖੰਨਾ, ਸਾਬਕਾ ਕੌਂਸਲਰ ਲਖਵਿੰਦਰ ਸਿੰਘ ਮੁਲਤਾਨੀ, ਅਨਿਲ ਕੁਮਾਰ ਗੋਰਾ, ਗੁਰਮੀਤ ਬਿੱਟੂ, ਸਾਬਕਾ ਕੌਂਸਲਰ ਸੁਰਿੰਦਰਜੀਤ ਸਿੰਘ ਬਿੱਲੂ, ਰਾਜਨ ਸੋਂਧੀ, ਹਰਮੀਤ ਸਿੰਘ ਵੜੈਚ, ਚੰਦਰ ਮੋਹਨ, ਸੇਠ ਰਾਮ ਸੇਠੀ ਆਦਿ ਵੀ ਹਾਜ਼ਰ ਸਨ।