ਸੋਨਾਲਿਕਾ ਕਲੀਨ ਐਂਡ ਗ੍ਰੀਨ ਮੁਹਿੰਮ ਤਹਿਤ ਗ੍ਰੀਨ ਵੈਲੀ ’ਚ ਵਿਸ਼ੇਸ਼ ਸਫਾਈ ਅਭਿਆਨ
ਸੋਨਾਲਿਕਾ ਕਲੀਨ ਐਂਡ ਗ੍ਰੀਨ ਮੁਹਿੰਮ ਤਹਿਤ ਗ੍ਰੀਨ ਵੈਲੀ ਵਿੱਚ ਵਿਸ਼ੇਸ਼ ਸਫਾਈ ਅਭਿਆਨ
Publish Date: Thu, 07 May 2026 04:25 PM (IST)
Updated Date: Fri, 08 May 2026 04:06 AM (IST)

ਐਚ ਐਸ ਪੀ 26 : ਸੋਨਾਲਿਕਾ ਕਲੀਨ ਐਂਡ ਗ੍ਰੀਨ ਮੁਹਿੰਮ ਤਹਿਤ ਗ੍ਰੀਨ ਵੈਲੀ ਵਿੱਚ ਸਫਾਈ ਅਭਿਆਨ ਦੌਰਾਨ ਸੰਦੀਪ ਸੂਦ ਅਤੇ ਹੋਰ ਮੈਂਬਰ ਆਧੁਨਿਕ ਮਸ਼ੀਨਾਂ ਰਾਹੀਂ ਸਫਾਈ ਕਰਵਾਉਂਦੇ ਹੋਏ। ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼ਹਿਰ ਨੂੰ ਸੁੰਦਰ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਸੋਨਾਲਿਕਾ ਕਲੀਨ ਐਂਡ ਗ੍ਰੀਨ’ ਮੁਹਿੰਮ ਨੂੰ ਲਗਾਤਾਰ ਲੋਕ ਸਮਰਥਨ ਮਿਲ ਰਿਹਾ ਹੈ। ਸੋਨਾਲਿਕਾ ਦੇ ਸੀਐਸਆਰ ਪ੍ਰੋਜੈਕਟ ਤਹਿਤ ਪ੍ਰਸਿੱਧ ਸਮਾਜਸੇਵੀ ਸੁਨੀਲ ਕੁਮਾਰ ਪੋਮਰਾ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ ਵਿੱਚ ਵਿਸ਼ੇਸ਼ ਸਫਾਈ ਅਭਿਆਨ ਚਲਾਏ ਜਾ ਰਹੇ ਹਨ। ਇਸੇ ਕੜੀ ਤਹਿਤ ਗ੍ਰੀਨ ਵੈਲੀ ਇਲਾਕੇ ਵਿੱਚ ਖਾਸ ਸਫਾਈ ਮੁਹਿੰਮ ਚਲਾਈ ਗਈ, ਜਿਸ ਦੌਰਾਨ ਆਧੁਨਿਕ ਕਟਰ ਮਸ਼ੀਨਾਂ ਦੀ ਮਦਦ ਨਾਲ ਝਾੜੀਆਂ ਅਤੇ ਜੰਗਲੀ ਘਾਹ ਦੀ ਸਫਾਈ ਕੀਤੀ ਗਈ। ਇਸ ਮੌਕੇ ਸਥਾਨਕ ਨਿਵਾਸੀਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮੁਹਿੰਮ ਦੌਰਾਨ ਸੁਨੀਲ ਕੁਮਾਰ ਪੋਮਰਾ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਸਿਰਫ਼ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸੋਨਾਲਿਕਾ ਦੇ ਸਹਿਯੋਗ ਨਾਲ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਉਹਨਾਂ ਇਲਾਕਿਆਂ ਤੱਕ ਵੀ ਸਫਾਈ ਪਹੁੰਚਾਈ ਜਾ ਰਹੀ ਹੈ, ਜਿੱਥੇ ਪਹਿਲਾਂ ਨਿਯਮਿਤ ਸਫਾਈ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਹੁਸ਼ਿਆਰਪੁਰ ਨੂੰ ਇੱਕ ਆਦਰਸ਼ ਸਾਫ਼-ਸੁਥਰਾ ਅਤੇ ਵਾਤਾਵਰਣ ਅਨੁਕੂਲ ਸ਼ਹਿਰ ਬਣਾਉਣਾ ਹੈ। ਇਸ ਮੌਕੇ ਰਜਨੀਸ਼ ਕੁਮਾਰ ਗੁਲਿਆਨੀ, ਸੇਵਾਮੁਕਤ ਲੈਕਚਰਾਰ ਅਤੇ ਸਿੱਖਿਆਵਿਦ ਸੰਦੀਪ ਕੁਮਾਰ ਸੂਦ, ਦੀਪਕ ਕਤਨਾ, ਅਰਵਿੰਦ ਧੀਮਾਨ, ਸਤੀਸ਼ ਗੋਇਲ, ਬਾਵਾ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ