ਰਾਜੀਨਾਮੇ ਦੇ ਸਿਆਸੀ ਦਬਾਅ ਤੋਂ ਪਰੇਸ਼ਾਨ ਨੌਜਵਾਨ ਦੇ ਪਿਤਾ ਨੇ ਨਿਗਲਿਆ ਜ਼ਹਿਰ
ਰਾਜੀਨਾਮੇ ਦੇ ਰਾਜਨੀਤਿਕ ਦਬਾਅ ਤੋਂ ਪ੍ਰੇਸ਼ਾਨ ਨੌਜਵਾਨ ਦੇ ਪਿਤਾ ਨੇ ਨਿਗਲਿਆਂ ਜਹਿਰ
Publish Date: Thu, 30 Apr 2026 07:07 PM (IST)
Updated Date: Fri, 01 May 2026 04:15 AM (IST)

* ਮਾਮਲਾ ਇਕ ਮਹੀਨਾ ਪਹਿਲਾ ਨਾਬਾਲਗ ਨੌਜਵਾਨਾਂ ਚ ਹੋਈ ਲੜਾਈ ਦੇ ਰਾਜੀਨਾਮਾ ਦਾ, ਹਾਲਤ ਗੰਭੀਰ, ਹੁਸ਼ਿਆਰਪੁਰ ਰੈਫਰ ਐਚ ਐਸ ਪੀ 52 : ਸਿਵਲ ਹਲਪਤਾਲ ਮਾਹਿਲਪੁਰ ਵਿਖੇ ਜੇਰੇ ਇਲਾਜ ਮਹਿੰਦਰਪਾਲ ਨਾਲ ਜਾਣਕਾਰੀ ਦਿੰਦਾ ਹੋਏ ਹੋਇਆ ਪ੍ਰਿੰਸ ਅਟਵਾਲ ਨਾਲ ਸੂ-ਸਾਈਡ ਨੋਟ ਦੀ ਕਾਪੀ। ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਮਾਹਿਲਪੁਰ ਦੇ ਵਾਰਡ ਨੰਬਰ 12 ਦੇ ਵਸਨੀਕ ਦੀ ਮਹੀਨਾ ਕੁ ਪਹਿਲਾ ਹੋਈ ਲੜਾਈ ਦੇ ਰਾਜੀਨਾਮੇ ਦੇ ਸਿਆਸੀ ਦਬਾਅ ਨੂੰ ਲੈ ਕੇ ਇਕ ਧਿਰ ਦੇ ਨੌਜਵਾਨ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਸਿਵਲ ਹਸਪਤਾਲ ਮਾਹਿਲਪੁਰ ਵਿਖੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸ ਅਟਵਾਲ ਨੇ ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਤੇ ਕੌਸਲਰ ਰਾਜ ਕੁਮਾਰ ਰਾਜੂ ਦੀ ਹਾਜ਼ਰੀ ਚ ਦੱਸਿਆ ਕਿ ਉਸ ਦੇ ਪਿਤਾ ਮਹਿੰਦਰਪਾਲ, ਜੋ ਕਿ ਨਗਰ ਪੰਚਾਇਤ ਮਾਹਿਲਪੁਰ ਚ ਸਫਾਈ ਕਰਮਚਾਰੀ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋ ਤਕਰੀਬਨ ਇਕ ਮਹੀਨਾ ਪਹਿਲਾ ਉਸ ਦੇ ਛੋਟੇ ਭਰਾ ਦੀ ਇਸੇ ਵਾਰਡ ਦੇ ਕੁਝ ਮੁੰਡਿਆ ਨਾਲ ਲੜਾਈ ਹੋਈ ਸੀ, ਜਿਸ ਦੀ ਐਮ.ਐਲ.ਆਰ ਵੀ ਕੱਟ ਹੋਈ ਸੀ। ਉਸ ਨੇ ਦੱਸਿਆ ਕਿ ਉਸ ਕੇਸ ਦੀ ਜਾਂਚ ਥਾਣੇਦਾਰ ਸਤਨਾਮ ਸਿੰਘ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਹੁਣ ਦੂਜੀ ਧਿਰ ਵੱਲੋਂ ਉਸ ਦੇ ਪਿਤਾ ਮਹਿੰਦਰਪਾਲ ’ਤੇ ਰਾਜਨੀਤਿਕ ਪਹੁੰਚ ਕਰ ਕੇ ਰਾਜੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਵੱਖ-ਵੱਖ ‘ਆਪ’ ਆਗੂਆਂ ਵੱਲੋਂ ਧਮਕੀਆਂ ਦਿੱਤੀਆ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਮਕੀਆਂ ਕਾਰਨ ਪਿਤਾ ਮਹਿੰਦਰਪਾਲ ਪਿਛਲੇ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਸੀ। ਅੱਜ ਉਸ ਦੇ ਪਿਤਾ ਨੇ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਸਰਕਾਰੀ ਹਸਪਤਾਲ ਮਾਹਿਲਪੁਰ ਦਾਖ਼ਲ ਕਰਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ’ਚ ਰੈਫਰ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਇਕ ਸੂ-ਸਾਈਡ ਨੋਟ ਲਿਖਿਆ ਹੋਇਆ ਮਿਲਿਆ ਹੈ, ਜਿਸ ’ਚ ਵਾਰਡ ਦੀਆਂ ਦੋ ਔਰਤਾਂ ਤੇ ਇਕ ਨੌਜਵਾਨ ਦਾ ਨਾਮ ਲਿਖੇ ਹੋਏ ਹਨ, ਜਿਹੜੇ ਉਸ ਦੀ ਮੌਤ ਦਾ ਕਾਰਨ ਹੋਣਗੇ। ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ, “ਉਸ ਨੇ ਉਨ੍ਹਾਂ ਦੇ ਬਿਆਨ ਲਿੱਖ ਲਏ ਸੀ ਤੇ ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਨੇ ਕਿਹਾ ਇਹ ਬੱਚੇ ਨਬਾਲਗ ਹਨ ਤੇ ਅਸੀ ਇਨ੍ਹਾਂ ਦਾ ਫੈਸਲਾ ਕਰਵਾ ਦੇਣਾ ਹੈ।” ਉਸ ਨੇ ਕਿਹਾ ਕਿ ਉਹ ਸਾਡੇ ਕੋਲ ਮੁੜ ਕੇ ਆਏ ਹੀ ਨਹੀ। ਨਗਰ ਪੰਚਾਇਤ ਮਾਹਿਲਪੁਰ ਪ੍ਰਧਾਨ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਇਨ੍ਹਾਂ ਦਾ ਰਾਜੀਨਾਮਾ ਕਰਵਾਉਣ ਦਾ ਟਾਈਮ ਰੱਖਿਆ ਹੋਇਆ ਸੀ।