ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ
ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਮੁਹੱਲਾ ਵਾਸੀਆ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ
Publish Date: Thu, 30 Apr 2026 06:56 PM (IST)
Updated Date: Fri, 01 May 2026 04:15 AM (IST)

ਐਚ ਐਸ ਪੀ 42: ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਮੁਹੱਲਾ ਵਾਸੀ ਨਗਰ ਕੌਂਸਲ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ । ਕਮਲ, ਪੰਜਾਬੀ ਜਾਗਰਣ, ਹਰਿਆਣਾ: ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਪੈਂਦੇ ਕਸਬਾ ਹਰਿਆਣਾ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਪ੍ਰਸ਼ਾਸਨ ਲੱਗਦਾ ਗੂੜ੍ਹੀ ਨੀਂਦ ਵਿਚ ਹੈ, ਜਿਸ ਵੱਲੋਂ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਇਕ ਤਾਂ ਪੀਣ ਵਾਲੇ ਪਾਣੀ ਦੀ ਕਮੀ ਅਤੇ ਉੱਤੋਂ ਪੈ ਰਹੀ ਜ਼ਿਆਦਾ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਜਿਸ ਕਾਰਨ ਰੋਸ ‘ਚ ਆਏ ਵਾਰਡ ਨੰ 9 ਤੇ 10 ਦੇ ਮੁੱਹਲਾ ਵਾਸੀਆ ਵੱਲੋਂ ਨਗਰ ਕੌਂਸਲ ਹਰਿਆਣਾ ਦੇ ਸਾਹਮਣੇ ਧਰਨਾ ਲਗਾਇਆ ਗਿਆ ਤੇ ਨਗਰ ਕੌਂਸ਼ਲ ਤੇ ਪ੍ਰਸ਼ਾਸਨ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਮੁਹੱਲਾ ਵਾਸੀ ਤੇ ਵਾਰਡ ਦੇ ਐੱਮ ਸੀ ਗੁਰਦੇਵ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾ ਤੋਂ ਪਾਣੀ ਦੀ ਸਪਲਾਈ ਨਿਰੰਤਰ ਨਾ ਹੋਣ ਕਾਰਨ ਪਾਣੀ ਨੂੰ ਤਰਸ ਰਹੇ ਹਨ ਅਤੇ ਪ੍ਰਸ਼ਾਸਨ ਦੇ ਬਾਰ ਬਾਰ ਧਿਆਨ ‘ਚ ਲਿਆਉਣ ਦੇ ਬਾਵਜੂਦ ਵੀ ਸਮੱਸਿਆ ਦਾ ਹੱਲ ਨਹੀ ਕੀਤਾ ਜਾ ਰਿਹਾ। ਉਹ ਕਾਂਗਰਸ ਪਾਰਟੀ ਵੱਲੋਂ ਜਿੱਤੇ ਸਨ ਅਤੇ ਮੋਜੂਦਾ ਸਰਕਾਰ ਵੱਲੋ ਉਨਾਂ ਦੇ ਵਾਰਡ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵਾਰਡ ‘ਚ ਆਉਣ ਵਾਲੀ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਲਈ ਅਕਸਰ ਟਾਲ ਮਟੋਲ ਹੀ ਕੀਤੀ ਜਾਂਦੀ ਹੈ ਅਤੇ ਪਹਿਲ ਦੇ ਆਧਾਰ ਤੇ ਅੱਜ ਤੱਕ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਹੈ। ਜਿਸ ਕਰਕੇ ਨਗਰ ਕੌਂਸਲ ਹਰਿਆਣਾ ਦੇ ਅਧਿਕਾਰੀਆਂ , ਕਾਰਜ ਸਾਧਕ ਅਫਸਰ ਅਤੇ ਬਾਕੀ ਸਟਾਫ ਤੋਂ ਉਹਨਾਂ ਨੂੰ ਬੇਹਦ ਨਰਾਜ਼ਗੀ ਹੈ। ਧਰਨੇ ਕਾਰਨ ਹੁਸ਼ਿਆਰਪੁਰ ਦਸੂਹਾ ਮੁੱਖ ਸੜਕ ’ਤੇ ਜਾਮ ਦਾ ਮਾਹੌਲ ਬਣ ਗਿਆ ਅਤੇ ਦੋਵੇਂ ਪਾਸੇ ਲੰਬੀਆਂ ਲਾਈਨਾਂ ‘ਚ ਵਾਹਨ ਖੜੇ ਨਜ਼ਰ ਆਏ ਤੇ ਰਾਹਗੀਰਾ ਨੂੰ ਧਰਨੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਲੱਗਣ ਕਾਰਨ ਮੌਕੇ ਤੇ ਥਾਣਾ ਹਰਿਆਣਾ ਦੇ ਐੱਸ.ਐੱਚ.ਓ. ਕਿਰਨ ਸਿੰਘ ਵੀ ਪੁਲਿਸ ਪਾਰਟੀ ਨਾਲ ਪਹੁੰਚੇ। ਨਗਰ ਕੌਸ਼ਲ ਹਰਿਆਣਾ ਦੇ ਅਧਿਕਾਰੀਆ ਵੱਲੋਂ ਪਾਣੀ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦੇਣ ’ਤੇ ਮੁਹੱਲਾ ਵਾਸੀਆ ਵੱਲੋ ਧਰਨਾ ਚੁੱਕ ਲਿਆ ਗਿਆ ਗਿਆ। ਇਸ ਮੌਕੇ ਸੋਨੂੰ, ਇਕਬਾਲ ਸਿੰਘ ਸਾਬਕਾ ਪ੍ਰਧਾਨ, ਕੁਲਦੀਪ ਸ਼ਰਮਾ ਨਕਸ਼ਾ ਨਵੀਸ, ਬਾਬਾ ਸਾਹਿਬ ਜਸਪਾਲ, ਅਮਨਦੀਪ ਕੌਰ, ਬਲਵਿੰਦਰ ਸਿੰਘ, ਬਲਵੀਰ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਲਛਮੀ ਦੇਵੀ, ਸੁਨੀਤਾ ਦੇਵੀ, ਬਲਜਿੰਦਰ ਕੌਰ, ਦਲੀਪ ਕੁਮਾਰ, ਰਾਮ ਜੀ, ਸੁਖਵਿੰਦਰ ਸਿੰਘ, ਲਾਡੀ, ਵਿਨੋਦ ਕੁਮਾਰ, ਲਖਬੀਰ ਸਿੰਘ, ਰਮਨ ਕੁਮਾਰ, ਗੁਲਸ਼ਨ ਰਾਮ, ਰਾਜਾ ਆਦਿ ਹਾਜਰ ਸਨ।