ਅੰਡਰ-19 ਲੜਕਿਆਂ ਦੀ ਜ਼ਿਲ੍ਹਾ ਕ੍ਰਿਕਟ ਟੀਮ ਦੀ ਚੋਣ ਅੱਜ
ਅੰਡਰ-19 ਲੜਕਿਆਂ ਦੀ ਜ਼ਿਲ੍ਹਾ ਕ੍ਰਿਕਟ ਟੀਮ ਦੀ ਚੋਣ ਅੱਜ
Publish Date: Thu, 30 Apr 2026 06:51 PM (IST)
Updated Date: Fri, 01 May 2026 04:14 AM (IST)
ਐਚ ਐਸ ਪੀ 27 : ਐਚਡੀਸੀਏ ਦੇ ਸਕੱਤਰ ਡਾ. ਰਮਨ ਘਈ। ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਅੰਡਰ-19 ਲੜਕਿਆਂ ਦੇ ਕ੍ਰਿਕਟ ਟੂਰਨਾਮੈਂਟ ਲਈ ਹੁਸ਼ਿਆਰਪੁਰ ਜ਼ਿਲ੍ਹਾ ਟੀਮ ਦੀ ਚੋਣ 1 ਮਈ ਨੂੰ ਦੁਪਹਿਰ 1 ਵਜੇ ਕੀਤੀ ਜਾਵੇਗੀ। ਇਹ ਚੋਣ ਸਥਾਨਕ ਐਚਡੀਸੀਏ ਰੇਲਵੇ ਮੰਡੀ ਸਪੋਰਟਸ ਗਰਾਊਂਡ ਵਿਖੇ ਹੋਵੇਗੀ। ਜਾਣਕਾਰੀ ਦਿੰਦਿਆਂ ਐੱਚਡੀਸੀਏ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ 1 ਸਤੰਬਰ 2026 ਤੱਕ 19 ਸਾਲ ਤੋਂ ਘੱਟ ਉਮਰ ਦੇ ਹੋਣ ਲਾਜ਼ਮੀ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਸਮੇਂ ਆਪਣੇ ਜਨਮ ਸਰਟੀਫਿਕੇਟ ਅਤੇ ਹੁਸ਼ਿਆਰਪੁਰ ਵਿੱਚ ਰਿਹਾਇਸ਼ ਸਾਬਤ ਕਰਨ ਵਾਲੇ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ ਤਾਂ ਜੋ ਰਜਿਸਟ੍ਰੇਸ਼ਨ ਪ੍ਰਕਿਰਿਆ ਸੁਚੱਜੀ ਢੰਗ ਨਾਲ ਪੂਰੀ ਕੀਤੀ ਜਾ ਸਕੇ।