ਬੇਨਿਯਮੀਆਂ ਕਰਨ ਵਾਲੇ ਆੜ੍ਹਤੀਆਂ ਤੋਂ ਵਸੂਲਿਆ 1 ਲੱਖ 46 ਹਜ਼ਾਰ ਦਾ ਜ਼ੁਰਮਾਨਾ
ਬੇਨਿਯਮੀਆਂ ਕਰਨ ਵਾਲੇ ਆੜ੍ਹਤੀਆਂ ਤੋਂ ਵਸੂਲਿਆ 1 ਲੱਖ 46 ਹਜ਼ਾਰ ਦਾ ਜ਼ੁਰਮਾਨਾ
Publish Date: Thu, 30 Apr 2026 06:29 PM (IST)
Updated Date: Fri, 01 May 2026 04:14 AM (IST)

ਐਚ ਐਸ ਪੀ 31: ਜਾਣਕਾਰੀ ਦਿੰਦੇ ਹੋਏ ਚੇਅਰਮੈਨ ਮਾਰਕਿਟ ਕਮੇਟੀ ਮੁਕੇਰੀਆਂ ਹਰਜੀਤ ਸਿੰਘ ਸਹੋਤਾ ਤੇ ਕਮੇਟੀ ਸਟਾਫ਼। * ਮੰਡੀ ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹੀ ਕੀਤੀ ਜਾਵੇ ਖ਼ਰੀਦ : ਚੇਅਰਮੈਨ ਸਹੋਤਾ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਹਾੜੀ ਸੀਜ਼ਨ 2026 ਦੌਰਾਨ ਮਾਰਕਿਟ ਕਮੇਟੀ ਮੁਕੇਰੀਆਂ ਅਧੀਨ ਆਉਂਦੀਆਂ ਮੰਡੀਆ ਵਿਚ ਕਣਕ ਦੀ ਖ਼ਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲ ਰਿਹਾ ਹੈ ਤੇ ਹੁਣ ਤੱਕ ਮੰਡੀਆਂ ਵਿੱਚ ਕਰੀਬ 5 ਲੱਖ 80 ਹਜਾਰ ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਮਾਰਕਿਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਖ਼ਰੀਦ ਸੀਜ਼ਨ ਦੌਰਾਨ ਵੱਖ-ਵੱਖ ਮੰਡੀਆਂ ਦਾ ਲਗਾਤਾਰ ਦੌਰਾ ਕੀਤਾ ਗਿਆ ਅਤੇ ਜਿਨ੍ਹਾਂ ਆੜ੍ਹਤੀਆਂ ਵੱਲੋਂ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਬੇਨਿਯਮੀਆਂ ਕਰਨ ਕਰਕੇ ਕਾਨੂੰਨ ਅਨੁਸਾਰ ਜ਼ੁਰਮਾਨੇ ਪਾਏ ਗਏ ਹਨ। ਹੁਣ ਤੱਕ ਆੜ੍ਹਤੀਆਂ ਪਾਸੋਂ ਕਰੀਬ 1 ਲੱਖ 46 ਹਜ਼ਾਰ ਰੁਪਏ ਦੀ ਜ਼ੁਰਮਾਨਾ ਵਸੂਲੀ ਕੀਤੀ ਜਾ ਚੁੱਕੀ ਹੈ। ਚੇਅਰਮੈਨ ਸਹੋਤਾ ਨੇ ਸਮੂਹ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਮੰਡੀ ਬੋਰਡ ਵੱਲੋਂ ਸਮੇਂ-ਸਮੇਂ ਤੇ ਜਾਰੀ ਹਿਦਾਇਤਾਂ ਅਨੁਸਾਰ ਹੀ ਖ਼ਰੀਦ ਦਾ ਕੰਮ ਕਰਨ। ਮੰਡੀਆ ਦੀ ਚੈਕਿੰਗ ਅਗਾਂਹ ਵੀ ਜਾਰੀ ਰਹੇਗੀ ਅਤੇ ਬੇਨਿਯਮੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਮੰਡੀ ਵਿਚ ਪੂਰੀ ਤਰ੍ਹਾਂ ਸੁਕਾ ਕੇ ਲਿਆਉਣ ਅਤੇ ਕਣਕ ਦੀ ਕਟਾਈ ਤੋਂ ਬਾਅਦ ਪ੍ਰਦੂਸ਼ਣ ਅਤੇ ਬਿਮਾਰੀਆ ਤੋਂ ਬਚਣ ਲਈ ਫ਼ਸਲੀ ਰਹਿੰਦ-ਖੂਹੰਦ ਅਤੇ ਨਾੜ ਨੂੰ ਅੱਗ ਨਾ ਲਗਾਉਣ। ਇਸ ਮੌਕੇ ਅਕਾਸ਼ਦੀਪ ਸਿੰਘ ਸਕੱਤਰ ਮਾਰਕਿਟ ਕਮੇਟੀ, ਵਿਕਰਮ ਸਿੰਘ ਮੰਡੀ ਸੁਪਰਵਾਈਜਰ, ਗਰੀਸ਼ ਉੱਪਲ ਮੰਡੀ ਸੁਪਰਵਾਈਜਰ, ਅਮਰਜੀਤ ਸਿੰਘ ਮੰਡੀ ਸੁਪਰਵਾਈਜ਼ਰ, ਰਜਨੀਸ਼ ਕੌਂਡਲ ਕਲਰਕ, ਵਿਕਾਸ ਸਮੇਤ ਸਮੂਹ ਮਾਰਕਿਟ ਕਮੇਟੀ ਸਟਾਫ਼ ਹਾਜ਼ਰ ਸੀ।