ਬਿਜਲੀ ਕੱਟਾ ਖਿਲਾਫ ਹਰਿਆਣਾ ‘ਚ ਅਕਾਲੀ ਦਲ ਨੇ ਲਾਇਆ ਧਰਨਾ
ਬਿਜਲੀ ਦੇ ਲੱਗ ਰਹੇ ਲੰਬੇ ਕੱਟਾ ਖਿਲਾਫ ਹਰਿਆਣਾ ‘ਚ ਅਕਾਲੀ ਦਲ ਵਲੋਂ ਲਗਾਇਆ ਗਿਆ ਧਰਨਾ
Publish Date: Thu, 30 Apr 2026 06:25 PM (IST)
Updated Date: Fri, 01 May 2026 04:14 AM (IST)

ਐਚ ਐਸ ਪੀ 49 : ਬਿਜਲੀ ਦੀ ਖਰਾਬ ਸਪਲਾਈ ਦੇ ਵਿਰੋਧ ਵਿੱਚ ਸ਼੍ਰਮੋਣੀ ਅਕਾਲੀ ਦਲ ਵੱਲੋਂ ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮਚੁਰਾਸੀ ਦੀ ਅਗਵਾਈ ਹੇਠ ਪੀ.ਐਸ.ਪੀ.ਸੀ.ਐਲ ਦਫ਼ਤਰ ਹਰਿਆਣਾ ਵਿੱਚ ਲਗਾਏ ਗਏ ਰੋਸ ਧਰਨੇ ਦਾ ਦ੍ਰਿਸ਼। ਕਮਲ, ਪੰਜਾਬੀ ਜਾਗਰਣ, ਹਰਿਆਣਾ : ਸ਼੍ਰਮੋਣੀ ਅਕਾਲੀ ਦਲ ਵੱਲੋਂ ਬਿਜਲੀ ਦੀ ਮਾੜੀ ਸਪਲਾਈ ਅਤੇ ਰੋਜ਼ਾਨਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੰਬੇ ਸਮੇਂ ਤੋਂ ਲੱਗ ਰਹੇ ਬਿਜਲੀ ਕੱਟਾਂ ਦੇ ਖਿਲਾਫ ਪੀ.ਐਸ.ਪੀ.ਸੀ.ਐਲ ਦਫ਼ਤਰ ਹਰਿਆਣਾ ‘ਚ ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮ ਚੁਰਾਸੀ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਵਰਕਰਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ। ਇਸ ਮੌਕੇ ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹਰ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਹੈ। ਸਭ ਤੋਂ ਵੱਧ ਲੋਕ ਬਿਜਲੀ ਕੱਟਾਂ ਕਾਰਨ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਸਮੇਂ ਦੌਰਾਨ ਇਕ ਵੀ ਯੂਨਿਟ ਬਿਜਲੀ ਦਾ ਉਤਪਾਦਨ ਨਹੀਂ ਕੀਤਾ ਗਿਆ, ਜਦਕਿ ਬਿਜਲੀ ਦੀ ਖਪਤ ਦਿਨੋਂ-ਦਿਨ ਵੱਧ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰਮੋਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪੰਜਾਬ ਸਰਪਲਸ ਬਿਜਲੀ ਵਾਲਾ ਰਾਜ ਬਣ ਗਿਆ ਸੀ ਕਿਉਂਕਿ ਉਸ ਵੇਲੇ ਕਈ ਬਿਜਲੀ ਪ੍ਰੋਜੈਕਟ ਲਗਾਏ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਮੰਚਾਂ ‘ਤੇ ਘੋਸ਼ਣਾਵਾਂ ਅਤੇ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਿਤ ਰਹਿ ਗਈ ਹੈ, ਜਦਕਿ ਜਮੀਨੀ ਪੱਧਰ ‘ਤੇ ਕੋਈ ਵੀ ਕੰਮ ਨਜ਼ਰ ਨਹੀਂ ਆ ਰਿਹਾ। ਰਵਿੰਦਰਪਾਲ ਸਿੰਘ ਸੂਚ ਸਰਕਲ ਪ੍ਰਧਾਨ ਨੰਦਾਚੌਰ ਦੀ ਮੰਚ ਸੰਜਾਲਨਾ ਹੇਠ ਲੱਗੇ ਰੋਸ ਧਰਨੇ ਨੂੰ ਸਰਕਲ ਪ੍ਰਧਾਨ ਬਾਗਪੁਰ ਇੰਜੀ. ਭੂਪਿੰਦਰ ਸਿੰਘ ਮੈਹੰਦੀਪੁਰ, ਇੰਦਰਜੀਤ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ, ਸਰਪੰਚ ਤੇ ਜ਼ਿਲ੍ਹਾ ਖਜਾਨਚੀ ਸਤਪਾਲ ਸਿੰਘ ਭੁਲਾਣਾ, ਸਰਕਲ ਪ੍ਰਧਾਨ ਚਰਨਜੀਤ ਸਿੰਘ ਰੂਬੀ, ਬਲਵੰਤ ਸਿੰਘ ਬਰੀਆਲ, ਹਰਦੇਵ ਸਿੰਘ ਸਹਾਇਪੁਰ ਸਮੇਤ ਹੋਰ ਆਗੂਆਂ ਨੇ ਵੀ ਸਰਕਾਰ ਦੀ ਘਟਿਆ ਕਾਰਗੁਜਾਰੀ ਖਿਲਾਫ ਭੜਾਸ ਕੱਢੀ। ਇਸ ਮੌਕੇ ਸਾਬਕਾ ਡਾਇਰੈਕਟਰ ਮਿਲਕ ਪਲਾਂਟ ਹਰਦੇਵ ਸਿੰਘ ਕੋਠੇ ਜੱਟਾਂ, ਕੰਡੀ ਖੇਤਰ ਦੇ ਸੀਨੀਅਰ ਅਕਾਲੀ ਆਗੂ ਗੁਰਜੀਤ ਸਿੰਘ ਨੀਲਾ ਨਲੋਆ, ਸ਼ਹਿਰੀ ਪ੍ਰਧਾਨ ਵਰਿੰਦਰ ਸਿੰਘ ਗਿੱਲ, ਐਡਵੋਕੇਟ ਸੂਰਜ ਸਿੰਘ ਜ਼ਿਲ੍ਹਾ ਪ੍ਰਧਾਨ ਆਰ.ਟੀ.ਆਈ. ਵਿੰਗ, ਜਸਪਾਲ ਸਿੰਘ ਚੱਕ ਸਰਕਲ ਪ੍ਰਧਾਨ ਢੋਲਵਾਹਾ, ਜਸਵੀਰ ਸਿੰਘ ਲਾਂਬੜਾ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਪ੍ਰਿੰਸੀਪਲ ਹਰਜਿੰਦਰ ਸਿੰਘ, ਜਗਪਾਲ ਸਿੰਘ ਖਬਲਾਂ ਸਰਕਲ ਪ੍ਰਧਾਨ ਬੁੱਲੋਵਾਲ, ਜਸਪਾਲ ਸਿੰਘ ਲੱਕੀ ਸਰਕਲ ਪ੍ਰਧਾਨ ਭੁੰਗਾ, ਗੁਰਪਾਲ ਸਿੰਘ ਸਰਕਲ ਪ੍ਰਧਾਨ ਲਾਚੋਵਾਲ, ਹਨੀ ਸੋਢੀ, ਗੁਰਬਖਸ਼ ਸਿੰਘ ਸਰਕਲ ਪ੍ਰਧਾਨ ਨਸਰਾਲਾ, ਹਰਮੇਸ਼ ਸਿੰਘ ਬਰੀਆਣਾ, ਹਰਜਿੰਦਰ ਸਿੰਘ ਅਧਿਕਾਰਾ, ਸੁਖਵਿੰਦਰ ਸਿੰਘ ਰਿਆੜ, ਅਮਰੀਕ ਸਿੰਘ ਭਾਗੋਵਾਲ, ਤੀਰਥ ਸਿੰਘ ਸੱਤੌਰ, ਦਲਜੀਦਰ ਧਾਮੀ, ਗੁਰਦੀਪ ਸਿੰਘ ਹਰਗੜ੍ਹ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਅਮਰਜੀਤ ਸਿੰਘ ਕੰਗ, ਬਲਦੇਵ ਕ੍ਰਿਸ਼ਨ, ਸੇਵਾ ਸਿੰਘ ਭੱਕਲਾਂ, ਮਾਸਟਰ ਸੁਖਦੇਵ ਸਿੰਘ, ਹਰਵਿੰਦਰ ਸਿੰਘ, ਬਿੰਦਰ ਧੂਤ, ਸੂਬੇਦਾਰ ਗੁਰਭਜਨ ਸਿੰਘ, ਤਰਲੋਚਨ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ ਲੇਹਲ, ਰਾਜਪਾਲ ਸਿੰਘ ਲੇਹਲ, ਆਜ਼ਾਦ ਸਿੰਘ, ਕਮਲ ਸਿੰਘ, ਪਰਮਜੀਤ ਸਿੰਘ, ਕੁਲਵੰਤ ਸਿੰਘ, ਰਾਜਪਾਲ ਸਿੰਘ ਮੁਕੀਮਪੁਰ, ਪਰਮਿੰਦਰ ਸਿੰਘ ਧਾਮੀ, ਲਖਵੀਰ ਸਿੰਘ ਤੇ ਕਈ ਹੋਰ ਹਾਜਰ ਸਨ।