ਸਰਕਾਰੀ ਮਿਡਲ ਸਕੂਲ ਦੇਪਰ ਦੀ ਵਿਦਿਆਰਥਣ ਨੇ ਮਾਰੀ ਮੱਲ
ਸਰਕਾਰੀ ਮਿਡਲ ਸਕੂਲ ਦੇਪਰ ਦੀ ਵਿਦਿਆਰਥਣ ਨੇ ਐਨ.ਐਮ.ਐਮ.ਐਸ. ਪ੍ਰੀਖਿਆ ਵਿੱਚ ਮਾਰੀ ਮੱਲ, ਇਲਾਕੇ ਦਾ ਨਾਮ ਕੀਤਾ ਰੌਸ਼ਨ
Publish Date: Thu, 30 Apr 2026 05:39 PM (IST)
Updated Date: Fri, 01 May 2026 04:11 AM (IST)
ਐਚ ਐਸ ਪੀ 17 : ਲਲਿਤਾ ਕੁਮਾਰੀ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਇੰਚਾਰਜ ਪੂਨਮ ਡਡਵਾਲ ਅਤੇ ਹੋਰ ਸਟਾਫ ਮੈਂਬਰ। ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਤਲਵਾੜਾ ਇਲਾਕੇ ਦੇ ਸਰਕਾਰੀ ਮਿਡਲ ਸਕੂਲ ਦੇਪਰ ਦੀ ਵਿਦਿਆਰਥਣ ਲਲਿਤਾ ਕੁਮਾਰੀ ਨੇ ਅੱਠਵੀਂ ਜਮਾਤ ਵਿੱਚ ਪੜ੍ਹਦੇ ਹੋਏ ਐਨ.ਐਮ.ਐਮ.ਐਸ. 2025-26 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਲਲਿਤਾ ਕੁਮਾਰੀ, ਜੋ ਕਿ ਰਾਜ ਕੁਮਾਰ ਦੀ ਧੀ ਹੈ, ਨੇ ਇਹ ਪ੍ਰੀਖਿਆ ਵਿਭਾਗ ਵੱਲੋਂ ਕਰਵਾਈ ਗਈ ਮੁਕਾਬਲੇਬਾਜ਼ੀ ਪ੍ਰੀਖਿਆ ਵਿੱਚ ਉੱਤੀਰਨ ਕਰਕੇ ਆਪਣੀ ਮੇਹਨਤ ਅਤੇ ਲਗਨ ਦਾ ਪ੍ਰਮਾਣ ਦਿੱਤਾ ਹੈ। ਇਸ ਉਪਲਬਧੀ ਤੋਂ ਬਾਅਦ ਵਿਦਿਆਰਥਣ ਨੂੰ ਵਿਭਾਗ ਵੱਲੋਂ ਹਰ ਮਹੀਨੇ 1000 ਰੁਪਏ ਦੀ ਵਜ਼ੀਫ਼ਾ ਰਕਮ 12ਵੀਂ ਜਮਾਤ ਤੱਕ ਪ੍ਰਦਾਨ ਕੀਤੀ ਜਾਵੇਗੀ, ਜੋ ਕਿ ਉਸਦੀ ਅੱਗੇ ਦੀ ਪੜ੍ਹਾਈ ਲਈ ਇੱਕ ਵੱਡਾ ਸਹਾਰਾ ਸਾਬਤ ਹੋਵੇਗੀ। ਜਾਣਕਾਰੀ ਦਿੰਦਿਆਂ ਸਕੂਲ ਦੀ ਇੰਚਾਰਜ ਪੂਨਮ ਡਡਵਾਲ ਨੇ ਦੱਸਿਆ ਕਿ ਲਲਿਤਾ ਕੁਮਾਰੀ ਦੀ ਇਹ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੂਪ ਹੈ। ਇਸ ਮੌਕੇ ਸਕੂਲ ਇੰਚਾਰਜ ਪੂਨਮ ਡਡਵਾਲ ਦੇ ਨਾਲ ਰੇਨੂ ਬਾਲਾ, ਹਿਮਾਨੀ, ਦੀਪਕ ਸ਼ਰਮਾ ਅਤੇ ਵਿਦਿਆਰਥਣ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਲਲਿਤਾ ਕੁਮਾਰੀ ਨੂੰ ਸਨਮਾਨਿਤ ਕਰਦੇ ਹੋਏ ਉਸਦੀ ਹੌਸਲਾ ਅਫਜ਼ਾਈ ਕੀਤੀ।